ਮੁੜ ਕਾਂਗਰਸ ਸੰਸਦੀ ਦਲ ਦੀ ਨੇਤਾ ਬਣੀ ਸੋਨੀਆ ਗਾਂਧੀ

06/01/2019 11:25:47 AM

ਨਵੀਂ ਦਿੱਲੀ— ਕਾਂਗਰਸ ਸੰਸਦੀ ਦਲ ਦੀ ਬੈਠਕ 'ਚ ਸ਼ਨੀਵਾਰ ਸੋਨੀਆ ਗਾਂਧੀ ਮੁੜ ਸੰਸਦੀ ਦਲ ਦੀ ਨੇਤਾ ਬਣੀ ਹੈ। ਕਾਂਗਰਸੀ ਸੰਸਦ ਦਲ ਦਾ ਨੇਤਾ ਪਹਿਲਾਂ ਰਾਹੁਲ ਗਾਂਧੀ ਨੂੰ ਬਣਾਏ ਜਾਣ ਦੀਆਂ ਅਟਕਲਾਂ ਸਨ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਰਟੀ ਦੇ ਨਵੇਂ ਚੁਣੇ ਮੈਂਬਰਾਂ ਦੀ ਸੰਸਦ ਭਵਨ 'ਚ ਹੋਈ ਬੈਠਕ 'ਚ ਸ਼੍ਰੀਮਤੀ ਗਾਂਧੀ ਨੂੰ ਸਾਰਿਆਂ ਦੀ ਸਹਿਮਤੀ ਨਾਲ ਕਾਂਗਰਸ ਸੰਸਦੀ ਦਲ ਦੀ ਨੇਤਾ ਚੁਣਿਆ ਗਿਆ। ਸੋਨੀਆ ਗਾਂਧੀ 16ਵੀਂ ਲੋਕ ਸਭਾ 'ਚ ਵੀ ਸੰਸਦੀ ਦਲ ਦੀ ਨੇਤਾ ਸੀ। ਉਨ੍ਹਾਂ ਨੇ ਕਿਹਾ ਕਿ ਸੋਨੀਆ ਨੇ ਦੇਸ਼ ਦੇ ਸਵਾ 12 ਕਰੋੜ ਵੋਟਰਾਂ ਵਲੋਂ ਕਾਂਗਰਸ 'ਤੇ ਭਰੋਸਾ ਜ਼ਾਹਰ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 'ਚ ਕਰਾਰੀ ਹਾਲ ਤੋਂ ਬਾਅਦ ਕਾਂਗਰਸ ਕਾਰਜ ਕਮੇਟੀ ਦੀ ਬੈਠਕ 'ਚ ਰਾਹੁਲ ਨੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਉਨ੍ਹਾਂ ਦਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਗਿਆ ਪਰ ਅਜੇ ਤੱਕ ਪਾਰਟੀ 'ਚ ਉਨ੍ਹਾਂ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੈ। ਕੁਝ ਮੀਡੀਆ ਰਿਪੋਰਟਸ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਅਸਤੀਫੇ ਦੇ ਫੈਸਲੇ 'ਤੇ ਅੜੇ ਹੋਏ ਹਨ।

DIsha

This news is Content Editor DIsha