ਸੋਨੀਆ ਤੇ ਰਾਹੁਲ ਨੇ ਕਿਸੇ ਰੱਖਿਆ ਸੌਦੇ ’ਚ ਕਦੇ ਦਖਲ ਨਹੀਂ ਦਿੱਤਾ : ਐਂਟੋਨੀ

12/31/2018 11:57:24 PM

ਨਵੀਂ ਦਿੱਲੀ– ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਅਗਸਤਾ ਵੈਸਟਲੈਂਡ ਮਾਮਲੇ ਵਿਚ ਭਾਜਪਾ ’ਤੇ ਝੂਠ ਘੜਨ ਦਾ ਦੋਸ਼ ਲਾਉਂਦੇ ਹੋਏ ਸੋਮਵਾਰ ਨੂੰ ਕਿਹਾ ਕਿ ਯੂ. ਪੀ. ਏ. ਮੁਖੀ ਸੋਨੀਆ ਗਾਂਧੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਯੂ. ਪੀ. ਏ. ਸਰਕਾਰ ਦੇ ਦੌਰਾਨ ਕਿਸੇ ਵੀ ਰੱਖਿਆ ਸੌਦੇ ’ਚ ਕਦੇ ਦਖਲ ਨਹੀਂ ਦਿੱਤਾ। ਐਂਟੋਨੀ ਨੇ ਸੰਸਦ ਭਵਨ ਕੰਪਲੈਕਸ ’ਚ ਪੱਤਰਕਾਰਾਂ ਨੂੰ ਕਿਹਾ,‘‘ਸਰਕਾਰ ਅਤੇ ਭਾਜਪਾ ਝੂਠ ਘੜਨ ਲਈ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਇਹ ਜਾਣ ਕੇ ਮੈਨੂੰ ਹੈਰਾਨੀ ਹੋਈ ਹੈ ਕਿ ਮੌਜੂਦਾ ਸਰਕਾਰ ਝੂਠ ਫੈਲਾ ਰਹੀ ਹੈ ਅਤੇ ਜਿਥੇ ਕੁਝ ਨਹੀਂ ਹੈ, ਉਸ ਨੂੰ ਲੈ ਕੇ ਵੀ ਕੁਝ ਨਾ ਕੁਝ ਘੜਨ ਦੀ ਕੋਸ਼ਿਸ਼ ਕਰ ਰਹੀ ਹੈ।’’ ਉਨ੍ਹਾਂ ਕਿਹਾ,‘‘ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸੋਨੀਆ ਗਾਂਧੀ ਅਤੇ ਰਾਹੁਲ ਨੇ ਅਗਸਤਾ ਵੈਸਟਲੈਂਡ ਸੌਦੇ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ, ਕਦੇ ਕਿਸੇ ਤਰ੍ਹਾਂ ਦਾ ਦਖਲ ਨਹੀਂ ਦਿੱਤਾ। ਉਹ ਸਿਰਫ ਬਦਲੇ ਦੀ ਰਾਜਨੀਤੀ ਕਰ ਰਹੇ ਹਨ।’’


Inder Prajapati

Content Editor

Related News