ਬੇਟੇ ਨੇ ''ਸੁਸਾਈਡ ਨੋਟ'' ''ਚ ਲਿਖਿਆ,''''ਪਾਪਾ ਮੈਨੂੰ ਮੁਆਫ ਕਰ ਦੇਣਾ ਮੈਂ ਤੁਹਾਡਾ ਚੰਗਾ ਬੇਟਾ ਨਾ ਬਣ ਸਕਿਆ'''' (ਦੇ

08/23/2015 12:41:31 PM

ਰਿਕਾਂਗਪਿਓ- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲੇ ''ਚ ਇਕ 17 ਸਾਲ ਦੇ ਵਿਦਿਆਰਥੀ ਵਲੋਂ ਖੌਫਨਾਕ ਕਦਮ ਉਠਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੁਲਸ ਚੌਕੀ ਟਾਪਰੀ ਦੇ ਨੇੜਲੇ ਪਿੰਡ ਉਰਨੀ ''ਚ ਸ਼ਨੀਵਾਰ ਦੀ ਰਾਤ ਨੂੰ ਇਕ 10ਵੀਂ ਕਲਾਸ ''ਚ ਪੜ੍ਹਨ ਵਾਲੇ ਵਿਦਿਆਰਥੀ ਨੇ ਦਰਖਤ ਨਾਲ ਲਟਕ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਅਭਿਸ਼ਾਂਤ ਪੁੱਤਰ ਦਿਵਾਨ ਚੰਦ ਵਾਸੀ ਉਰਨੀ ਜ਼ਿਲਾ ਕਿੰਨੌਰ ਦੇ ਰੂਪ ''ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਭਿਸ਼ਾਂਤ ਨੇ ਮਰਨ ਤੋਂ ਪਹਿਲਾਂ ਇਕ ਸੁਸਾਈਡ ਨੋਟ ਵੀ ਛੱਡਿਆ ਸੀ, ਜਿਸ ''ਚ ਉਸ ਨੇ ਲਿਖਿਆ ਸੀ, ''''ਪਾਪਾ ਮੈਨੂੰ ਮੁਆਫ ਕਰ ਦੇਣਾ ਮੈਂ ਤੁਹਾਡਾ ਚੰਗਾ ਬੇਟਾ ਨਾ ਬਣ ਸਕਿਆ।'''' ਇਸ ਦੌਰਾਨ ਬੇਟੇ ਦਾ ਸੁਸਾਈਡ ਨੋਟ ਪੜ੍ਹ ਕੇ ਪਿਤਾ ਦੇ ਹੰਝੂ ਨਾ ਰੁੱਕ ਸਕੇ। 
ਸੂਤਰਾਂ ਅਨੁਸਾਰ ਸ਼ਨੀਵਾਰ ਸੇਵਰੇ ਲਗਭਗ 8 ਵਜੇ ਆਪਣੇ ਘਰੋਂ ਨਿਕਲਿਆ ਸੀ ਅਤੇ ਘਰ ਤੋਂ ਕੁਝ ਹੀ ਦੁਰੀ ''ਤੇ ਦਰਖਤ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਕੁਝ ਦੇਰ ਬਾਅਦ ਰਸਤੇ ''ਚ ਆਉਂਦੇ ਜਾਂਦੇ ਲੋਕਾਂ ਨੇ ਅਭਿਸ਼ਾਂਤ ਨੂੰ ਦਰਖਤ ਨਾਲ ਲਟਕਿਆਂ ਦੇਖਿਆ ਅਤੇ ਘਰਦਿਆਂ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲੇ ਉਥੇ ਪਹੁੰਚੇ ਅਤੇ ਇਸ ਦੀ ਸੂਚਨਾ ਮਿਲਦੇ ਹੀ ਪੁਲਸ ਚੌਕੀ ਟਾਪਰੀ ਤੋਂ ਚੌਕੀ ਇੰਚਾਰਜ ਮਦਨ ਲਾਲ ਟੀਮ ਦੇ ਨਾਲ ਮੌਕੇ ''ਤੇ ਪਹੁੰਚੇ ਅਤੇ ਮਾਮਲੇ ਦੀ ਛਾਣਬੀਣ ਕਰਕੇ ਲਾਸ਼ ਨੂੰ ਆਪਣੇ ਕਬਜ਼ੇ ''ਚ ਲਿਆ। ਉਥੇ ਹੀ ਐੱਸ. ਪੀ. ਕਿੰਨੌਰ ਰਾਹੁਲ ਨਾਥ ਨੇ ਦੱਸਿਆ ਕਿ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਹੈ ਅਤੇ ਪੁਲਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ।

ਨੋਟ : ''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ''ਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਪੂਰੀ ਦੁਨੀਆ ਦੀਆਂ ਖ਼ਬਰਾਂ ਦਾ ਆਨੰਦ ਮਾਣ ਸਕਦੇ ਹੋ।