ਮਾਂ ਦਾ ਅਪਮਾਨ ਦੇਖ 8 ਸਾਲ ਦੇ ਬੇਟਾ ਬੋਲਿਆ-ਦੁਕਾਨ ਨੂੰ ਲੱਗਾ ਦੇਵਾਂਗਾ ਅੱਗ (ਤਸਵੀਰਾਂ)

02/12/2016 12:13:50 PM

ਕਾਨਪੁਰ— ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲੇ ਦੇ ਨੌਬਸਤਾ ਇਲਾਕੇ ''ਚ ਉਸ ਸਮੇਂ ਭੱਜ-ਦੌੜ ਮਚ ਗਈ। ਜਦੋਂ ਇਕ 8 ਸਾਲ ਦੇ ਮਾਸੂਮ ਤੋਂ ਆਪਣੇ ਮਾਂ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਹੋਈ। ਮਾਂ ਦੀ ਬੇਇੱਜ਼ਤੀ ਹੁੰਦੇ ਦੇਖ ਮਾਸੂਮ ਨੇ ਆਪਣੀ ਮਾਂ ਦੇ ਅਪਮਾਨ ਦੇ ਬਦਲੇ ''ਚ ਦੁਕਾਨ ਨੂੰ ਅੱਗ ਲੱਗਾ ਦੇਣ ਦੀ ਗੱਲ ਬੋਲ ਦਿੱਤੀ। ਜਾਣਕਾਰੀ ਅਨੁਸਾਰ ਸ਼ੁਭਮ ਇਕ ਦੁਕਾਨ ''ਤੇ ਕੁਝ ਸਾਮਾਨ ਲੈਣ ਆਇਆ ਸੀ। ਉਦੋਂ ਦੁਕਾਨ ''ਤੇ ਖੜ੍ਹੀ ਇਕ ਔਰਤ ਨੇ ਸ਼ੁਭਮ ਨੂੰ ਝਿੜਕਣਾ ਸ਼ੁਰੂ ਕਰ ਦਿੱਤਾ ਅਤੇ ਗਾਲ੍ਹਾਂ ਦੇਣ ਲੱਗੀ। 
ਇਸ ਦੌਰਾਨ ਸ਼ੁਭਮ ਦੀ ਮਾਂ ਵੀ ਦੁਕਾਨ ''ਤੇ ਪੁੱਜ ਗਈ ਤਾਂ ਔਰਤ ਨੇ ਉਸ ਨੂੰ ਵੀ ਝਿੜਕਦੇ ਹੋਏ ਧੱਕਾ ਮਾਰ ਦਿੱਤਾ। ਉੱਥੇ ਹੀ ਔਰਤ ਵੱਲੋਂ ਮਾਂ ਨੂੰ ਧੱਕਾ ਦੇਣ ਤੋਂ ਬਾਅਦ ਗੁੱਸੇ ''ਚ ਆਏ 8 ਸਾਲ ਦੇ ਸ਼ੁਭਮ ਨੇ ਔਰਤ ਨੂੰ ਕਿਹਾ ਕਿ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਮਾਂ ਨੂੰ ਗਾਲ੍ਹਾਂ ਅਤੇ ਧੱਕਾ ਦੇਣ ਦੀ। ਮੈਂ ਤੇਰੀ ਦੁਕਾਨ ਨੂੰ ਅੱਗ ਲੱਗਾ ਦੇਵਾਂਗਾ। ਇਸ ਤੋਂ ਬਾਅਦ ਸ਼ੁਭਮ ਔਰਤ ਨੂੰ ਮਾਰਨ ਲਈ ਦੌੜਿਆ ਪਰ ਉੱਥੇ ਮੌਜੂਦ ਲੋਕਾਂ ਨੇ ਫੜ ਲਿਆ।

Disha

This news is News Editor Disha