ਨਸ਼ੇ ਲਈ ਪੈਸੇ ਨਾ ਮਿਲੇ ਤਾਂ ਕਲਯੁੱਗੀ ਪੁੱਤ ਨੇ ਮਾਂ ਦਾ ਕੀਤਾ ਓ ਹਾਲ...

10/07/2015 10:30:14 AM

ਧਾਰ- ਨਸ਼ੇ ਲਈ ਪੈਸੇ ਨਹੀਂ ਦੇਣ ''ਤੇ ਇਕ ਨੌਜਵਾਨ ਨੇ ਮਾਂ ਦੀ ਇੱਟ ਮਾਰ-ਮਾਰ ਕੇ ਹੱਤਿਆ ਕਰ ਦਿੱਤੀ। ਮੁਹੱਲੇ ਵਾਲਿਆਂ ਨੇ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹੁਣ ਤੱਕ ਇੱਟ ਨਾਲ ਵਾਰ ਕਰਦਾ ਰਿਹਾ ਜਦੋਂ ਤੱਕ ਉਸ ਦੀ ਜਾਨ ਨਹੀਂ ਚੱਲੀ ਗਈ। ਘਟਨਾ ਮੰਗਲਵਾਰ ਦੀ ਸਵੇਰ ਬਾਇਪਾਸ ''ਤੇ ਸਥਿਤ ਅਰਜੁਨ ਕਾਲੋਨੀ ਦੀ ਹੈ। 
ਐੱਸਆਈ ਬੀਪੀ ਤਿਵਾੜੀ ਨੇ ਦੱਸਿਆ ਕਿ ਊਸ਼ਾ ਪਤੀ ਸੁਭਾਸ਼ ਸਾਵੰਤ (55) ਦੇ 2 ਬੇਟੇ ਵਿਵੇਕ ਉਰਫ ਗੋਲੂ ਅਤੇ ਆਨੰਦ ਹਨ। ਵਿਵੇਕ ਕਾਰਪੇਂਟਰ ਦਾ ਕੰਮ ਕਰ ਕੇ ਘਰ ਚਲਾਉਂਦਾ ਹੈ। ਆਨੰਦ ਸ਼ਰਾਬ ਦਾ ਆਦੀ ਹੈ। ਉਹ ਵਾਰ-ਵਾਰ ਮਾਂ ਊਸ਼ਾ ਤੋਂ ਪੈਸੇ ਮੰਗਦਾ ਰਹਿੰਦਾ ਸੀ, ਨਾ ਦੇਣ ''ਤੇ ਵਿਵਾਦ ਕਰਦਾ ਸੀ। ਸਵੇਰੇ ਊਸ਼ਾ ਬਾਈ ਕਿਤੇ ਜਾਣ ਲਈ ਨਿਕਲ ਰਹੀ ਸੀ, ਉਦੋਂ ਆਨੰਦ ਨੇ ਪੈਸੇ ਮੰਗੇ। ਨਾ ਦੇਣ ''ਤੇ ਇੰਨਾ ਗੁੱਸਾਇਆ ਕਿ ਇੱਟ ਚੁੱਕ ਕੇ ਮਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਵਿਵੇਕ ਘਰ ਨਹੀਂ ਸੀ। ਗੁਆਂਢੀਆਂ ਨੇ ਆਵਾਜ਼ਾਂ ਸੁਣੀਆਂ ਅਤੇ ਘਰ ਵੱਲ ਦੌੜੇ। ਰੋਕਣ ਦੀ ਕੋਸ਼ਿਸ਼ ਕੀਤੀ ਪਰ ਆਨੰਦ ਨਹੀਂ ਰੁਕਿਆ। ਇੱਟ ਮਾਰਦਾ ਗਿਆ ਅਤੇ ਫਿਰ ਦੌੜ ਗਿਆ। ਲੋਕਾਂ ਨੇ ਔਰਤ ਨੂੰ ਜ਼ਿਲਾ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਦੋਸ਼ੀ ਨੌਜਵਾਨ ਨੂੰ ਹਿਰਾਸਤ ''ਚ ਲੈ ਲਿਆ। ਊਸ਼ਾ ਬਾਈ ਦੇ ਇਕ ਬੇਟੇ ਮਨੀਸ਼ ਦਾ ਪਹਿਲਾਂ ਹੀ ਹੱਤਿਆ ਹੋ ਚੁੱਕੀ ਹੈ। 3 ਸਾਲ ਪਹਿਲਾਂ ਨਾਗਚੰਦੇਸ਼ਵਰ ਮੰਦਰ ਕੰਪਲੈਕਸ ''ਚ ਮਨੀਸ਼ ਦਾ ਕਤਲ ਕਰ ਕੇ ਕਿਸੇ ਨੇ ਲਾਸ਼ 200 ਮੀਟਰ ਦੂਰ ਖੂਹ ''ਚ ਸੁੱਟ ਦਿੱਤੀ ਸੀ। ਪੁਲਸ ਨੇ ਖੂਹ ਦਾ ਪਾਣੀ ਮੋਟਰ ਚਲਾ ਕੇ ਖਾਲੀ ਕੀਤਾ ਸੀ ਅਤੇ ਲਾਸ਼ ਜ਼ਬਤ ਕੀਤੀ ਸੀ। ਉਸ ਦੌਰਾਨ ਮਾਂ ਊਸ਼ਾ ਬਾਈ ਨੇ ਪਛਾਣ ਕਰ ਕੇ ਲਾਸ਼ ਮਨੀਸ਼ ਦੀ ਹੀ ਦੱਸੀ ਸੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Disha

This news is News Editor Disha