ਕੁਹਾੜੀ ਨਾਲ ਵਾਰ ਕਰਕੇ ਬੇਟੇ ਨੇ ਕੀਤਾ ਮਾਂ ਦਾ ਕਤਲ

11/19/2017 1:00:16 PM

ਗੋਂਡਾ— ਉਤਰ ਪ੍ਰਦੇਸ਼ 'ਚ ਇਕ ਦਿਲ-ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਬੇਟੇ ਨੇ ਆਪਣੀ ਮਾਂ ਨੂੰ ਕੁਹਾੜੀ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੋਸ਼ੀ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਦੀ ਦਿਮਾਗੀ ਹਾਲਤ ਖਰਾਬ ਹੈ।
ਪੁਲਸ ਮੁਤਾਬਕ ਕੋਤਵਾਲੀ ਦੇ ਨਰੋਰਾ ਭਰਵਾਪੁਰ ਵਾਸੀ ਰਾਮਕਲੀ ਦਾ ਛੋਟਾ ਬੇਟਾ ਭਗਵਾਨਦੀਨ ਦਿਮਾਗੀ ਰੂਪ ਤੋਂ ਕਮਜ਼ੋਰ ਹੈ। ਸ਼ੁੱਕਰਵਾਰ ਦੇਰ ਸ਼ਾਮ ਭਗਵਾਨਦੀਨ ਨੇ ਕੁਹਾੜੀ ਨਾਲ ਵਾਰ ਕਰਕੇ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਰ ਦੇ ਸ਼ਨੀਵਾਰ ਸਵੇਰੇ ਇਕ ਧਾਰਮਿਕ ਪ੍ਰੋਗਰਾਮ ਤੋਂ ਆਏ ਤਾਂ ਇਸ ਦੀ ਜਾਣਕਾਰੀ ਹੋਈ।


ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ ਪਰ ਜਦੋਂ ਪਿੰਡ ਦੇ ਲੋਕਾਂ ਨੂੰ ਇਸ ਦੀ ਭਣਕ ਲੱਗੀ ਤਾਂ ਪਿੰਡ ਦੇ ਪ੍ਰਧਾਨ ਹਰੀਸ਼ੰਕਰ ਸੋਨੀ ਨੇ ਜਾਣਕਾਰੀ ਥਾਣੇ 'ਚ ਦਿੱਤੀ। ਘਟਨਾ ਸਥਾਨ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇੱਥੋਂ ਦੇ ਵਾਸੀ ਸਵ: ਰਾਮ ਮਿਲਨ ਦੇ 4 ਬੇਟੇ ਸਨ। 2 ਬੇਟਿਆਂ ਦੀ ਪਹਿਲੇ ਹੀ ਮੌਤ ਹੋ ਚੁੱਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਦਿਨ 'ਚ ਹੀ ਕਮਰੇ ਦੇ ਅੰਦਰ ਮੰਜੇ 'ਤੇ ਲੇਟੀ ਮਾਂ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਉਥੇ ਮੌਜੂਦ ਸਾਰੇ ਲੋਕ ਡਰ ਗਏ। ਭਗਵਾਨਦੀਨ ਹੱਥ 'ਚ ਕੁਹਾੜੀ ਲਹਿਰਾਉਂਦੇ ਹੋਏ ਉਥੋਂ ਭੱਜ ਗਿਆ। ਇਸ ਸਨਸਨੀਖੇਜ ਕਤਲ ਨਾਲ ਪੂਰਾ ਖੇਤਰ ਡਰ ਗਿਆ ਹੈ। ਕੋਤਵਾਲੀ ਇੰਚਾਰਜ਼ ਡੀ.ਪੀ ਸਿੰਘ ਨੇ ਦੱਸਿਆ ਕਿ ਮੁੱਖ ਦੋਸ਼ੀ ਭਗਵਾਨਦੀਨ ਨੂੰ ਗ੍ਰਿਫਤਾਰ ਕਰਕੇ ਭਰਾ ਰਾਮਰਾਜ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।