ਪੁੱਤ ਦਾ ਸੀ ਇੰਨਾ ਚਾਅ, ਕਰ ਬੈਠਾ ਦੋ ਜ਼ਿੰਦਗੀਆਂ ਤਬਾਹ ਤੇ ਹੁਣ...

11/30/2015 4:25:20 PM

 
ਭਿੰਡ— ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਵਿਚ 6 ਧੀਆਂ ਦੀ ਮਾਂ ਆਪਣੇ ਪਤੀ ਦੀ ਤਲਾਸ਼ ''ਚ ਜੁਟੀ ਹੋਈ ਹੈ। ਔਰਤ ਨੂੰ ਖਬਰ ਮਿਲੀ ਕਿ ਉਸ ਦੇ ਪਤੀ ਨੇ ਬੇਟਾ ਪੈਦਾ ਕਰਨ ਦੀ ਚਾਅ ਵਿਚ ਦਿੱਲੀ ਤੋਂ ਆ ਕੇ ਜ਼ਿਲੇ ਦੀ ਇਕ ਔਰਤ ਨਾਲ ਵਿਆਹ ਕਰਵਾ ਲਿਆ ਹੈ। ਇਸ ਖਬਰ ਤੋਂ ਬਾਅਦ ਉਹ ਆਪਣੀ 6 ਧੀਆਂ ਨਾਲ ਇੱਥੇ ਆ ਕੇ ਆਪਣੇ ਪਤੀ ਦੀ ਤਲਾਸ਼ ਕਰ ਰਹੀ ਹੈ। ਨਗਰ ਪੁਲਸ ਸੁਪਰਡੈਂਟ ਗੁਲਬਾਗ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਸਰਲੇਸ਼ ਨੇ ਆਪਣੇ ਪਤੀ ਮੁਕੇਸ਼ ਖਟੀਕ ਦੀ ਸ਼ਿਕਾਇਤ ਕੀਤੀ ਹੈ ਕਿ ਉਸ ਨੇ ਭਿੰਡ ਜ਼ਿਲੇ ਵਿਚ ਕਿਸੇ ਆਰਤੀ ਨਾਂ ਦੀ ਔਰਤ ਨਾਲ ਵਿਆਹ ਕਰਵਾ ਲਿਆ ਹੈ। ਭਿੰਡ ਦੇਹਾਤ ਪੁਲਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ। 
ਪੁਲਸ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲੇ ਦੇ ਪਿੰਡ ਬਿਰਮੁਆ ਵਾਸੀ ਮੁਕੇਸ਼ ਖਟੀਕ ਨਾਲ ਸਰਲੇਸ਼ ਦਾ ਵਿਆਹ 20 ਸਾਲ ਪਹਿਲਾਂ ਹੋਇਆ ਸੀ। ਵਿਆਹ ਦੇ ਕੁਝ ਸਾਲ ਬਾਅਦ ਉਹ ਪਰਿਵਾਰ ਨਾਲ ਦਿੱਲੀ ''ਚ ਰਹਿਣ ਲੱਗਾ। ਇੱਥੇ ਔਰਤ ਨੇ ਇਕ-ਇਕ ਕਰ ਕੇ 6 ਧੀਆਂ ਨੂੰ ਜਨਮ ਦਿੱਤਾ। ਇਕ ਵੀ ਪੁੱਤਰ ਨੂੰ ਜਨਮ ਨਾ ਦੇਣ ''ਤੇ ਉਸ ਦਾ ਪਤੀ ਉਸ ਤੋਂ ਨਾਰਾਜ਼ ਰਹਿਣ ਲੱਗਾ। ਮੁਕੇਸ਼ ਬਕਰੀਆਂ ਦਾ ਕਾਰੋਬਾਰ ਕਰਦਾ ਹੈ, ਇਸ ਲਈ ਉਹ ਕਈ ਵਾਰ ਦੋ-ਦੋ ਮਹੀਨੇ ਲਈ ਘਰ ਤੋਂ ਬਾਹਰ ਰਹਿੰਦਾ ਸੀ। ਦੋ ਸਾਲ ਤੋਂ ਵੱਧ ਸਮੇਂ ਤੋਂ ਉਹ ਘਰ ਤੋਂ ਗਾਇਬ ਸੀ। ਇਸ ਦੌਰਾਨ ਔਰਤ ਦਿੱਲੀ ਵਿਚ ਹੀ ਰਹਿ ਕੇ ਲੋਕਾਂ ਦੇ ਘਰਾਂ ''ਚ ਕੰਮਾਂ ਕਰ ਕੇ ਪਰਿਵਾਰ ਦਾ ਪਾਲਨ-ਪੋਸ਼ਣ ਰਹੀ ਹੈ। ਔਰਤ ਨੂੰ ਇਕ ਹਫਤੇ ਪਹਿਲਾਂ ਪਤਾ ਲੱਗਾ ਕਿ ਉਸ ਦੇ ਪਤੀ ਮੁਕੇਸ਼ ਨੇ ਭਿੰਡ ਆ ਕੇ ਇਕ ਆਰਤੀ ਨਾਂ ਦੀ ਔਰਤ ਨਾਲ ਵਿਆਹ ਕਰਵਾ ਲਿਆ ਹੈ ਅਤੇ ਭਿੰਡ ਵਿਚ ਹੀ ਉਸ ਨਾਲ ਰਹਿ ਰਿਹਾ ਹੈ। ਸਰਲੇਸ਼ ਹੁਣ ਆਪਣੀਆਂ 6 ਧੀਆਂ ਨਾਲ ਆਪਣੇ ਪਤੀ ਦੀ ਤਲਾਸ਼ ਕਰ ਰਹੀ ਹੈ।

Tanu

This news is News Editor Tanu