ਬੇਟੇ ਤੇ ਨੂੰਹ ਤੋਂ ਬਦਲਾ ਲੈਣ ਲਈ 10 ਮਹੀਨੇ ਦੀ ਪੋਤੀ ਦਾ ਕੀਤਾ ਕਤਲ, ਗ੍ਰਿਫਤਾਰ

07/30/2019 5:07:57 PM

ਕੋਇੰਬਟੂਰ (ਤਾਮਿਲਨਾਡੂ)— ਆਪਣੇ ਬੇਟੇ ਅਤੇ ਨੂੰਹ ਤੋਂ ਬਦਲਾ ਲੈਣ ਦੇ ਇਰਾਦੇ ਨਾਲ ਆਪਣੀ 10 ਮਹੀਨੇ ਦੀ ਪੋਤੀ ਦਾ ਕਤਲ ਕਰਨ ਦੇ ਦੋਸ਼ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਅਕਤੀ ਨੂੰ ਸ਼ੱਕ ਸੀ ਕਿ ਉਸ ਦੀਆਂ ਦੋਵੇਂ ਪਤਨੀਆਂ ਦੇ ਉਸ ਨੂੰ ਛੱਡ ਕੇ ਚੱਲੇ ਜਾਣ ਦੇ ਪਿੱਛੇ ਉਸ ਦੇ ਬੇਟੇ ਅਤੇ ਨੂੰਹ ਦਾ ਹੱਥ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬੱਚੀ ਦੇ ਮਾਤਾ-ਪਿਤਾ ਨੇ ਬੱਚੀ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਸੇਲਵਾਰਾਜ (45) ਨੂੰ ਗ੍ਰਿਫਤਾਰ ਕੀਤਾ ਗਿਆ।

ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਅਨੁਸਾਰ ਸੇਲਵਾਰਾਜ ਦੀਆਂ ਦੋਵੇਂ ਪਤਨੀਆਂ ਦੇ ਉਸ ਨੂੰ ਛੱਡ ਕੇ ਚੱਲੇ ਜਾਣ ਕਾਰਨ ਉਹ ਆਪਣੇ ਬੇਟੇ ਅਤੇ ਨੂੰਹ ਤੋਂ ਨਾਰਾਜ਼ ਸੀ। ਉਨ੍ਹਾਂ ਨੇ ਦੱਸਿਆ ਕਿ ਸੇਲਵਾਰਾਜ ਨੇ ਬੱਚੀ ਦੇ ਕਤਲ ਦੀ ਗੱਲ ਕਬੂਲ ਲਈ। ਆਪਣੇ ਬੇਟੇ ਅਤੇ ਨੂੰਹ ਤੋਂ ਬਦਲਾ ਲੈਣ ਲਈ ਸੋਮਵਾਰ ਨੂੰ ਉਸ ਨੇ ਪੱਥਰ ਮਾਰ ਕੇ ਬੱਚੀ ਦਾ ਕਤਲ ਕਰ ਦਿੱਤਾ ਸੀ। ਪੁਲਸ ਨੇ ਕਿਨਾਥੁਕਡਾਵੂ ਤੋਂ ਕਰੀਬ 10 ਕਿਲੋਮੀਟਰ ਦੂਰ ਓਥਾਕਲਮੰਡਪਮ 'ਚ ਇਕ ਬੇਕਰੀ ਦੇ ਪਿੱਛਿਓਂ ਬੱਚੀ ਦੀ ਲਾਸ਼ ਬਰਾਮਦ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।

DIsha

This news is Content Editor DIsha