ਪੜ੍ਹਾਈ ਨਹੀਂ ਕਰ ਰਿਹਾ ਸੀ 10 ਸਾਲ ਦਾ ਪੁੱਤ, ਗੁੱਸੇ ''ਚ ਪਿਓ ਨੇ ਜਿਊਂਦਾ ਸਾੜ ਦਿੱਤਾ

01/18/2021 4:40:41 PM

ਹੈਦਰਾਬਾਦ- ਆਂਧਰਾ ਪ੍ਰਦੇਸ਼ ਦੇ ਹੈਦਰਾਬਾਦ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਿਓ ਨੇ ਆਪਣੇ ਪੁੱਤ ਨੂੰ ਜਿਊਂਦੇ ਸਾੜ ਦਿੱਤਾ। 10 ਸਾਲ ਦੇ ਬੱਚੇ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਹ ਪੜ੍ਹਾਈ ਨਹੀਂ ਕਰ ਰਿਹਾ ਸੀ। ਦਰਅਸਲ ਇਕ ਵਿਅਕਤੀ ਨੇ ਆਪਣੇ ਪੁੱਤ ਦੇ ਪੜ੍ਹਾਈ ਵੱਲ ਧਿਆਨ ਨਹੀਂ ਦੇਣ ਤੋਂ ਨਾਰਾਜ਼ ਹੋ ਕੇ ਉਸ 'ਤੇ ਤੇਲ ਛਿੜਕ ਕੇ ਅੱਗ ਲਗਾ ਦਿੱਤੀ। ਇਹ ਜਾਣਕਾਰੀ ਪੁਲਸ ਨੇ ਸੋਮਵਾਰ ਨੂੰ ਦਿੱਤੀ। ਪੁਲਸ ਨੇ ਦੱਸਿਆ ਕਿ 10 ਸਾਲ ਦਾ ਬੱਚਾ 60 ਫੀਸਦੀ ਝੁਲਸ ਗਿਆ ਹੈ ਅਤੇ ਉਸ ਦਾ ਇਲ਼ਾਜ ਇੱਥੋਂ ਦੇ ਇਕ ਸਰਕਾਰੀ ਹਸਪਤਾਲ 'ਚ ਕੀਤਾ ਜਾ ਰਿਹਾ ਹੈ। 

ਪੁਲਸ ਨੇ ਦੱਸਿਆ ਕਿ ਬੱਚੇ ਦਾ ਪਿਓ ਇਕ ਮਜ਼ਦੂਰ ਹੈ ਅਤੇ ਉਹ ਘਟਨਾ ਦੇ ਬਾਅਦ ਤੋਂ ਹੀ ਫ਼ਰਾਰ ਹੈ। ਪੁਲਸ ਨੇ ਦੱਸਿਆ ਕਿ ਬੱਚੇ ਵਲੋਂ ਪੜ੍ਹਾਈ 'ਤੇ ਧਿਆਨ ਨਾ ਦੇਣ ਕਾਰਨ ਦੋਸ਼ੀ ਨੇ ਉਸ 'ਤੇ ਹਮਲਾ ਬੋਲ ਦਿੱਤਾ। ਇਹ ਘਟਨਾ ਐਤਵਾਰ ਰਾਤ ਇੱਥੇ ਕੁਕਟਪੱਲੀ ਹਾਊਸਿੰਗ ਬੋਰਡ ਇਲਾਕੇ 'ਚ ਹੋਈ, ਜਿਸ ਦੇ ਬਾਅਦ ਤੋਂ ਉੱਥੋਂ ਦੇ ਲੋਕ ਡਰੇ ਹੋਏ ਹਨ।

DIsha

This news is Content Editor DIsha