ਬੇਟੇ ਨੇ ਬਜ਼ੁਰਗ ਪਿਤਾ ਦਾ ਹੱਥ ਤੋੜ ਘਰੋਂ ਕੱਢਿਆ, ਹੁਣ ਸੜਕ 'ਤੇ ਚਾਹ ਵੇਚ ਰਿਹੈ ਇਹ ਜੋੜਾ (ਵੀਡੀਓ ਵਾਇਰਲ)

10/22/2020 7:50:13 PM

ਨਵੀਂ ਦਿੱਲੀ - ਦਿੱਲੀ ਦੇ ਦੁਆਰਕਾ ਤੋਂ 70 ਸਾਲਾ ਇੱਕ ਬਜ਼ੁਰਗ ਜੋੜੇ ਦੀ ਕਹਾਣੀ ਵਾਇਰਲ ਹੋ ਰਹੀ ਹੈ। ਕਹਾਣੀ ਇੰਨੀ ਦਰਦਨਾਕ ਹੈ ਕਿ ਸੁਣ ਕੇ ਲੋਕਾਂ ਦੀਆਂ ਅੱਖਾਂ 'ਚ ਹੰਝੂ ਆ ਜਾਣਗੇ। ਇਸ ਜੋੜੇ ਦੀ ਉਮਰ ਲੱਗਭੱਗ 70 ਸਾਲ ਹੈ। ਦਿੱਲੀ ਦੇ ਦੁਆਰਕਾ ਇਲਾਕੇ 'ਚ ਚਾਹ ਵੇਚਦੇ ਹਨ। ਕਾਰਨ ਹੈ ਰੋਜ਼ੀ ਰੋਟੀ ਲਈ ਪੈਸੇ ਕਮਾਉਣਾ। ਦੋਨਾਂ ਨੇ ਮਿਲ ਕੇ ਸੜਕ 'ਤੇ ਹੀ ਚਾਹ ਦਾ ਸਟਾਲ ਲਗਾ ਰੱਖਿਆ ਹੈ। ਉਨ੍ਹਾਂ ਦੀ ਕਹਾਣੀ ਇੰਸਟਾਗ੍ਰਾਮ 'ਤੇ ਵਿਸ਼ਾਲ ਸ਼ਰਮਾ ਨਾਮ ਦੇ ਯੂਜ਼ਰ ਨੇ ਸ਼ੇਅਰ ਕੀਤੀ ਹੈ।

 
 
 
 
 
View this post on Instagram
 
 
 
 
 
 
 
 
 

We came to know about 70 year old baba n amma selling tea near Sector-13 Dwarka, Delhi . there condition is very bad right now and baba hand and backbone is fractured . They are currently selling tea and customers are not coming to them.. please help them by any support you can give.. #HELPTHEM #70yearold #foodvloggers

A post shared by vishal sharma (@foodyvishal) on Oct 18, 2020 at 11:52pm PDT

ਇਸ ਵੀਡੀਓ 'ਚ ਉਹ ਦੱਸ ਰਹੇ ਹਨ ਕਿ ਉਨ੍ਹਾਂ ਦੇ ਸ਼ਰਾਬੀ ਬੇਟੇ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਹੈ। ਇੱਥੇ ਤੱਕ ਕਿ ਬਜ਼ੁਰਗ ਪਿਤਾ ਦਾ ਹੱਥ ਵੀ ਤੋੜ ਦਿੱਤਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਦੇ ਜਵਾਈ ਨੇ ਵੀ ਬਜ਼ੁਰਗ ਜੋੜੇ ਨਾਲ ਬਦਲਸਲੂਕੀ ਕੀਤੀ। ਕੁੱਝ ਮਹੀਨੇ ਹਾਲਾਂਕਿ ਉਨ੍ਹਾਂ ਨੇ ਮੱਕੀ ਦੇ ਦਾਣੇ ਵੀ ਵੇਚੇ ਹਨ ਪਰ ਉਨ੍ਹਾਂ ਦੀ ਧੀ ਨੇ ਆਪਣੇ ਮਾਤਾ-ਪਿਤਾ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਇੱਕ ਛੋਟੀ ਜਿਹੀ ਚਾਹ ਦੀ ਦੁਕਾਨ ਖੋਲ੍ਹ ਕੇ ਦਿੱਤੀ। ਇਹ ਦੁਕਾਨ ਸੁਭਾਸ਼ ਅਪਾਰਟਮੈਂਟ ਫੇਜ਼-1 ਦੁਆਰਕਾ ਦੇ ਕੋਲ ਹੈ।

ਵਿਸ਼ਾਲ ਨੇ ਇਸ ਦਾ ਵੀਡੀਓ ਵੀ ਸ਼ੇਅਰ ਕੀਤਾ। ਉਨ੍ਹਾਂ ਨੇ ਖਾਸਤੌਰ 'ਤੇ ਡਾਕਟਰਾਂ ਨੂੰ ਇਹ ਅਪੀਲ ਕੀਤੀ ਕਿ ਉਨ੍ਹਾਂ ਨੂੰ ਬਾਬਾ ਦੀ ਇਸ ਇੰਜਰੀ ਨੂੰ ਠੀਕ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇੰਨਾ ਹੀ ਨਹੀਂ, ਵਿਸ਼ਾਲ ਨੇ ਖੁਦ ਇਸ ਬਜ਼ੁਰਗ ਜੋੜੇ ਨੂੰ ਆਰਥਿਕ ਸਹਾਇਤਾ ਦਿੱਤੀ। ਲੋਕਾਂ ਨੂੰ ਇਹ ਅਪੀਲ ਕੀਤੀ ਕਿ ਬਜ਼ੁਰਗ ਜੋੜੇ ਦੀ ਮਦਦ ਲਈ ਅੱਗੇ ਆਉਣ। 

ਮਸ਼ਹੂਰ ਅਦਾਕਾਰਾ ਮਹਿਮਾ ਚੌਧਰੀ ਨੇ ਵੀ ਵਿਸ਼ਾਲ ਦੀ ਇਸ ਵੀਡੀਓ 'ਤੇ ਕੁਮੈਂਟ ਕੀਤਾ ਅਤੇ ਬਾਬਾ ਦੀ ਮਦਦ ਕਰਨ ਲਈ ਪਤਾ ਮੰਗਿਆ। ਪਹਿਲੀ ਗੱਲ ਤਾਂ ਲੋਕ ਵਿਸ਼ਾਲ ਦੀ ਸ਼ਲਾਘਾ ਕਰ ਰਹੇ ਹਨ ਕਿ ਉਨ੍ਹਾਂ ਨੇ ਇਨ੍ਹਾਂ ਦੀ ਕਹਾਣੀ ਦੁਨੀਆ ਸਾਹਮਣੇ ਰੱਖੀ। ਦੂਜੀ ਗੱਲ ਯੂਜ਼ਰਸ ਬਜ਼ੁਰਗ ਜੋੜੇ ਦੀ ਮਦਦ ਕਰਨ ਦੀ ਇੱਛਾ ਜਤਾ ਰਹੇ ਹਨ। ਜੇਕਰ ਤੁਹਾਡੇ ਨੇੜੇ ਵੀ ਕੋਈ ਅਜਿਹੀ ਕਹਾਣੀ ਹੈ ਤਾਂ ਸ਼ੇਅਰ ਕਰੋ ਕਿਉਂਕਿ ਇਸ ਦੌਰ 'ਚ ਸਾਡੇ ਬਜ਼ੁਰਗਾਂ ਨੂੰ ਸਾਡੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਸਾਡੇ ਕੋਲ ਸਭ ਤੋਂ ਵੱਡਾ ਹਥਿਆਰ ਹੈ ਉਹ ਹੈ ਸੋਸ਼ਲ ਮੀਡੀਆ ਜੋ ਸਾਨੂੰ ਪੂਰੀ ਦੁਨੀਆ ਨਾਲ ਜੋੜੇ ਹੋਏ ਹੈ।

Inder Prajapati

This news is Content Editor Inder Prajapati