ਕੁਝ ਸਿਆਸਤਦਾਨ ਪਰਿਵਾਰ ਨਿਯੋਜਨ ਨੂੰ ਉਤਸ਼ਾਹਿਤ ਕਰਨ ''ਚ ਸੰਕੋਚ ਮਹਿਸੂਸ ਕਰਦੇ ਹਨ : ਵੈਂਕਈਆ ਨਾਇਡੂ

11/15/2017 11:07:39 AM

ਨਵੀਂ ਦਿੱਲੀ - ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਕੁਝ ਸਿਆਸਤਦਾਨ ਪਰਿਵਾਰ ਨਿਯੋਜਨ ਨੂੰ ਉਤਸ਼ਾਹਿਤ ਕਰਨ 'ਚ ਸੰਕੋਚ ਮਹਿਸੂਸ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜਨਸੰਖਿਆ ਕੰਟਰੋਲ ਹੋਣ ਨਾਲ ਉਨ੍ਹਾਂ ਦਾ ਵੋਟ ਬੈਂਕ ਘਟ ਸਕਦਾ ਹੈ। 'ਭਾਰਤ ਸੂਬਾ ਪੱਧਰੀ ਰੋਗ ਦਾ ਬੋਝ' ਸਬੰਧੀ ਰਿਪੋਰਟ ਅਤੇ ਤਕਨੀਕੀ ਰਿਪੋਰਟ ਜਾਰੀ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਜਨਸੰਖਿਆ ਕੰਟਰੋਲ 'ਤੇ ਇਕ ਵਿਆਪਕ ਸਿਆਸੀ ਆਮ ਸਹਿਮਤੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਰਿਵਾਰ ਨਿਯੋਜਨ ਦੀ ਪਹਿਲ ਨੂੰ ਉਤਸ਼ਾਹਿਤ ਕਰਨ ਲਈ ਚਰਚਾ ਅਤੇ ਸਿਆਸੀ ਆਮ ਸਹਿਮਤੀ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਬਿਹਤਰ ਸਿਹਤ ਲਈ ਜੀਵਨਸ਼ੈਲੀ 'ਚ ਬਦਲਾਅ ਕਰਨ ਦੀ ਲੋੜ ਹੈ।