ਗਾਣਾ ਨਹੀਂ ਵਜਾਇਆ ਤਾਂ ਡੀ.ਜੇ. ਵਾਲੇ ਬਾਬੂ ਦੀ ਕੀਤੀ ਕੁੱਟਮਾਰ (ਵੀਡੀਓ)

02/22/2018 12:02:19 PM

ਆਗਰਾ— ਯੂ.ਪੀ. ਦੇ ਆਗਰਾ ਜ਼ਿਲੇ 'ਚ ਇਕ ਵਿਆਹ ਦੌਰਾਨ ਰਾਤ 10 ਵਜੇ ਤੋਂ ਬਾਅਦ ਸੰਗੀਤ ਵਜਾਉਣ ਤੋਂ ਮਨ੍ਹਾ ਕਰਨ 'ਤੇ ਇਕ ਡੀ.ਜੇ. ਦੀ ਕੁੱਟਮਾਰ ਕਰ ਦਿੱਤੀ ਗਈ। ਮਾਮਲਾ ਆਗਰਾ ਦੇ ਬੰਧਨ ਮੈਰਿਜ ਹਾਲ 'ਚ ਮੰਗਲਵਾਰ ਦਾ ਹੈ, ਜਿੱਥੇ 10 ਵਜੇ ਤੋਂ ਬਾਅਦ ਗੀਤ ਪਲੇਅ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਲੋਕਾਂ ਨੇ ਡੀ.ਜੇ. ਅਤੇ ਉਸ ਦੇ ਸਾਥੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਅਤੇ ਮਿਊਜ਼ਿਕ ਸਿਸਟਮ ਵੀ ਤੋੜ ਦਿੱਤਾ।

ਘਟਨਾ ਦਾ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਇਆ ਹੈ। ਇਸ 'ਚ ਦਿਖਾਈ ਦੇ ਰਿਹਾ ਹੈ ਕਿ ਪਹਿਲਾਂ ਡੀ.ਜੇ. ਵਾਲੇ ਨੂੰ ਥੱਪੜ ਮਾਰ ਰਹੇ ਹਨ। ਉਸ ਤੋਂ ਮਿਊਜ਼ਿਕ ਸਿਸਟਮ ਨੂੰ ਤੋੜਦੇ ਹੋਏ ਭੀੜ 'ਚ ਸ਼ਾਮਲ ਲੋਕ ਡੀ.ਜੇ. ਅਤੇ ਉਸ ਦੇ ਸਾਥੀਆਂ ਨੂੰ ਲੱਤਾਂ-ਮੁੱਕੇ ਮਾਰ ਰਹੇ ਹਨ। ਫਿਲਹਾਲ ਪੁਲਸ ਨੇ ਇਸ 'ਤੇ ਕੋਈ ਐਕਸ਼ਨ ਲਿਆ ਜਾਂ ਨਹੀਂ ਇਹ ਸਪੱਸ਼ਟ ਨਹੀਂ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ ਤੋਂ ਬਾਅਦ ਵਿਆਹ ਅਤੇ ਹੋਰ ਪ੍ਰੋਗਰਾਮਾਂ 'ਚ ਰਾਤ 10 ਵਜੇ ਤੋਂ ਬਾਅਦ ਡੀ.ਜੇ. ਵਜਾਉਣ 'ਤੇ ਰੋਕ ਲਗਾਈ ਗਈ ਹੈ। ਹਾਲਾਂਕਿ ਫਿਰ ਵੀ ਕਾਨੂੰਨ ਉਲੰਘਣਾ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।


Related News