ਜਦੋਂ ਸਰਹੱਦ ''ਤੇ ਤਾਇਨਾਤ ਫੌਜੀ ਦੀ ਬੇਟੀ ਦਾ ਪਹਿਲਾ ਜਨਮ ਦਿਨ ਮਨਾਉਣ ਪਹੁੰਚੀ ਮੁਥਰਾ ਪੁਲਸ

04/30/2020 2:35:05 PM

ਮਥੁਰਾ- ਮਥੁਰਾ ਦੇ ਇਕ ਪਰਿਵਾਰ ਲਈ ਅੱਜ ਯਾਨੀ ਵੀਰਵਾਰ ਦਾ ਦਿਨ ਯਾਦਗਾਰ ਬਣ ਗਿਆ। ਲਾਕਡਾਊਨ ਦਰਮਿਆਨ ਇਸ ਪਰਿਵਾਰ ਦੀ ਇਕ ਸਾਲ ਦੀ ਬੇਟੀ ਦਾ ਜਨਮ ਦਿਨ ਮਨਾਉਣ ਲਈ ਪੁਲਸ ਕਰਮਚਾਰੀ ਕੇਕ ਅਤੇ ਤੋਹਫੇ ਲੈ ਕੇ ਪਹੁੰਚੇ। ਥਾਣਾ ਗੋਵਿੰਦ ਨਗਰ ਖੇਤਰ ਦੀ ਮਹਾਵਿਦਿਆ ਕਾਲੋਨੀ ਵਾਸੀ ਇਸ ਪਰਿਵਾਰ ਦੀ ਇਹ ਬੇਟੀ ਵੀਰਵਾਰ ਨੂੰ ਇਕ ਸਾਲ ਦੀ ਹੋ ਗਈ। ਬੱਚੀ ਦੇ ਪਿਤਾ ਫੌਜੀ ਹਨ ਅਤੇ ਦੇਸ਼ ਦੀ ਸਰਹੱਦ ਦੀ ਸੁਰੱਖਿਆ 'ਚ ਤਾਇਨਾਤ ਹਨ।

ਅਜਿਹੇ 'ਚ ਬੱਚੀ ਦੀ ਮਾਂ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਉੱਤਰ ਪ੍ਰਦੇਸ਼ ਪੁਲਸ ਅਤੇ ਮਥੁਰਾ ਦੇ ਪੁਲਸ ਅਧਿਕਾਰੀਆਂ ਦੇ ਨਾਂ ਸੰਦੇਸ਼ ਦਿੱਤਾ ਕਿ ਉਸ ਦਾ ਜਨਮ ਦਿਨ ਕਿਵੇਂ ਮਨਾਇਆ ਜਾਵੇਗਾ। ਉਨਾਂ ਦੀ ਹੈਰਾਨੀ ਦਾ ਟਿਕਾਣਾ ਨਹੀਂ ਰਿਹਾ, ਜਦੋਂ ਕੁਝ ਹੀ ਸਮੇਂ ਬਾਅਦ ਤਿੰਨ ਕਾਰਾਂ ਅਤੇ ਕਈ ਬਾਈਕਾਂ 'ਤੇ ਸਵਾਰ 'ਯੂ.ਪੀ.-112' ਸਰਵਿਸ ਦੇ ਅਧਿਕਾਰੀ ਅਤੇ ਪੁਲਸ ਕਰਮਚਾਰੀ ਉਨਾਂ ਦੇ ਘਰ ਇਕ ਬਰਥ-ਡੇਅ ਕੇਕ ਅਤੇ ਬਹੁਤ ਸਾਰੇ ਗੁਬਾਰੇ ਤੇ ਤੋਹਫੇ ਆਦਿ ਲੈ ਕੇ ਪਹੁੰਚ ਗਏ। ਬੱਚੀ ਦੀ ਬੈਂਕਰ ਮਾਂ ਸਮੇਤ ਪਰਿਵਾਰ ਦੇ ਮੈਂਬਰਾਂ ਦੀ ਹਾਜ਼ਰੀ 'ਚ ਕੇਕ ਕੱਟਵਾ ਕੇ ਉਸ ਦਾ ਪਹਿਲਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ। ਜੋ ਸਾਰਿਆਂ ਲਈ ਯਾਦਗੀਰੀ ਬਣ ਗਿਆ। ਪਰਿਵਾਰ ਦੇ ਇਸ ਕਦਮ ਲਈ ਪੁਲਸ ਦਾ ਆਭਾਰ ਪ੍ਰਗਟ ਕੀਤਾ।

DIsha

This news is Content Editor DIsha