ਸਾਲ ਦਾ ਆਖਰੀ ਸੂਰਜ ਗ੍ਰਹਿਣ ਭਾਰਤ ਦੇ ਇਨ੍ਹਾਂ ਹਿੱਸਿਆਂ ''ਚ ਵੀ ਦਿੱਸਿਆ

12/26/2019 10:36:31 AM

ਨਵੀਂ ਦਿੱਲੀ— ਇਸ ਸਾਲ ਦਾ ਆਖਰੀ ਸੂਰਜ ਗ੍ਰਹਿਣ ਅੱਜ ਭਾਵ ਵੀਰਵਾਰ ਨੂੰ ਲੱਗ ਗਿਆ ਹੈ। ਇਹ ਸੂਰਜ ਗ੍ਰਹਿ ਸਵੇਰੇ 8:04 ਵਜੇ ਸ਼ੁਰੂ ਹੋਇਆ। ਇਸ ਗ੍ਰਹਿਣ ਨੂੰ ਭਾਰਤ ਦੇ ਕੁਝ ਹਿੱਸਿਆਂ ਵਿਚ ਦੇਖਿਆ ਜਾ ਸਕੇਗਾ। ਗ੍ਰਹਿਣ ਗੁਜਰਾਤ ਤੋਂ ਇਲਾਵਾ ਦੱਖਣੀ ਭਾਰਤ ਦੇ ਕੁਝ ਸੂਬਿਆਂ ਕੇਰਲ, ਕਰਨਾਟਕ, ਤਾਮਿਲਨਾਡੂ, ਭੁਵਨੇਸ਼ਵਰ 'ਚ ਇਸ ਗ੍ਰਹਿਣ ਨੂੰ ਦੇਖਿਆ ਜਾ ਸਕਦਾ ਹੈ। ਭਾਰਤ ਵਿਚ ਸੂਰਜ ਗ੍ਰਹਿਣ ਖੰਡਗ੍ਰਾਸ ਦੇ ਰੂਪ ਵਿਚ ਨਜ਼ਰ ਆਵੇਗਾ।

ਦੱਸਿਆ ਜਾ ਰਿਹਾ ਹੈ ਕਿ ਸੂਰਜ ਗ੍ਰਹਿਣ ਨੂੰ ਨੰਗੀਆਂ ਅੱਖਾਂ ਨਾਲ ਦੇਖਣਾ ਖਤਰਨਾਕ ਮੰਨਿਆ ਜਾਂਦਾ ਹੈ, ਕਿਉਂਕਿ ਇਸ ਨਾਲ ਅੱਖਾਂ ਦੀ ਰੌਸ਼ਨੀ ਪ੍ਰਭਾਵਿਤ ਹੋ ਸਕਦੀ ਹੈ। ਅਮਰੀਕੀ ਸਪੇਸ ਏਜੰਸੀ ਨੇ ਚਿਤਾਵਨੀ ਜਾਰੀ ਕੀਤੀ ਹੈ। ਨਾਸਾ ਨੇ ਕਿਹਾ ਕਿ ਸੂਰਜ ਗ੍ਰਹਿਣ ਨੂੰ ਨੰਗੀਆਂ ਅੱਖਾਂ ਨਾਲ ਦੇਖਣ ਦੀ ਭੁੱਲ ਨਾ ਕੀਤੀ ਜਾਵੇ। ਕਿਰਨਾਂ ਤੋਂ ਬਚਣ ਵਾਲੇ ਚਸ਼ਮੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਵਿਗਿਆਨੀਆਂ ਨੇ ਸੂਰਜ ਗ੍ਰਹਿਣ ਨੂੰ ਰਿੰਗ ਆਫ ਫਾਇਰ ਦਾ ਨਾਂ ਦਿੱਤਾ ਹੈ, ਜੋ ਕਿ ਦੁਬਈ ਵਿਚ ਨਜ਼ਰ ਆ ਲੱਗੀ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਸੂਰਜ ਗ੍ਰਹਿਣ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਕਿਤੇ ਬੱਦਲ ਛਾਏ ਹਨ ਅਤੇ ਕਿਤੇ ਆਸਮਾਨ ਸਾਫ ਹੈ।

ਭਾਰਤੀ ਸਮੇਂ ਮੁਤਾਬਕ ਅੰਸ਼ਿਕ ਸੂਰਜ ਗ੍ਰਹਿਣ ਸਵੇਰੇ 8 ਵਜੇ ਸ਼ੁਰੂ ਹੋਇਆ, ਜਦਕਿ ਗੋਲ ਸੂਰਜ ਗ੍ਰਹਿਣ ਦੀ ਅਵਸਥਾ ਸਵੇਰੇ 9 ਵਜ ਕੇ 6 ਮਿੰਟ 'ਤੇ ਸ਼ੁਰੂ ਹੋਈ। ਸੂਰਜ ਗ੍ਰਹਿਣ ਦੀ ਗੋਲ ਅਵਸਥਾ ਦੁਪਹਿਰ 12 ਵਜ ਕੇ 29 ਮਿੰਟ 'ਤੇ ਖਤਮ ਹੋਵੇਗੀ। ਗ੍ਰਹਿਣ ਦੀ ਅੰਸ਼ਿਕ ਅਵਸਥਾ ਦੁਪਹਿਰ 1 ਵਜ ਕੇ 36 ਮਿੰਟ 'ਤੇ ਖਤਮ ਹੋਵੇਗੀ।

Tanu

This news is Content Editor Tanu