ਸ਼ਿਮਲਾ ਤੋਂ ਕਾਲਕਾ 'ਜਾ ਰਹੀ 'ਟੁਆਏ ਟ੍ਰੇਨ' 'ਚ ਲੱਗੀ ਅੱਗ

Tuesday, Jan 08, 2019 - 05:03 PM (IST)

ਹਿਮਾਂਚਲ ਪ੍ਰਦੇਸ਼- ਕਾਲਕਾ ਤੋਂ ਸ਼ਿਮਲਾ ਰੇਲ ਟ੍ਰੈਕ 'ਤੇ ਅੱਜ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਕ ਚੱਲਦੀ 'ਟੁਆਏ ਟ੍ਰੇਨ' ਨੂੰ ਅੱਗ ਲੱਗ ਗਈ। ਇਹ ਹਾਦਸਾ ਹਿਮਾਂਚਲ ਪ੍ਰਦੇਸ਼ ਦੇ ਸੋਲਨ ਜ਼ਿਲੇ 'ਚ ਵਾਪਰਿਆ ਫਿਲਹਾਲ ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਨੀਂ ਦਿਨੀਂ ਸ਼ਿਮਲਾ 'ਚ ਬਹੁਤ ਬਰਫਬਾਰੀ ਹੋ ਰਹੀ ਸੀ। ਇਸ ਕੁਦਰਤੀ ਨਜ਼ਾਰੇ ਦਾ ਆਨੰਦ ਮਾਣਨ ਲਈ ਬਹੁਤ ਸਾਰੇ ਯਾਤਰੀ ਜਾ ਰਹੇ ਹਨ, ਜਿਸ ਕਾਰਨ ਟ੍ਰੇਨ 'ਚ ਕਾਫੀ ਸਾਰੇ ਯਾਤਰੀ ਸਵਾਰ ਸਨ। ਸੱਤ ਡੱਬਿਆਂ ਵਾਲੀ ਇਸ ਟ੍ਰੇਨ ਦੇ ਪਹਿਲੇ ਇੰਜਣ ਵਾਲੇ ਡੱਬੇ ਨੂੰ ਅਚਾਨਕ ਅੱਗ ਲੱਗ ਗਈ ਪਰ ਡਰਾਈਵਰ ਦੀ ਸੂਝ-ਬੂਝ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ। ਇਸ ਤੋਂ ਬਾਅਦ ਟ੍ਰੇੇਨ ਦਾ ਇੰਜਣ ਬਦਲਿਆ ਗਿਆ ਅਤੇ ਸ਼ਿਮਲੇ ਲਈ ਰਵਾਨਾ ਕੀਤਾ ਗਿਆ। 

 


Iqbalkaur

Content Editor

Related News