ਸੋਸ਼ਲ ਮੀਡੀਆ ਅਤੇ ਪ੍ਰਦਰਸ਼ਨਾਂ ''ਚ ਗੁੜੀਆਂ ਦੀ ਫੋਟੋ ਦੀ ਵਰਤੋਂ ਕਰਨ ''ਤੇ ਹੋਵੇਗੀ ਜੇਲ

07/23/2017 1:34:38 PM

ਸ਼ਿਮਲਾ— ਗੁੜੀਆਂ ਗੈਂਗਰੇਪ ਹੱਤਿਆਕਾਂਡ ਨੂੰ ਲੈ ਕੇ ਪੂਰੇ ਰਾਜ 'ਚ ਗੁੱਸਾ ਹੈ। ਭਾਵਨਾਵਾਂ 'ਚ ਬਹਿ ਕੇ ਗੁੜੀਆਂ ਦੀ ਫੋਟੋ ਦਾ ਸੋਸ਼ਲ ਮੀਡੀਆ ਅਤੇ ਪ੍ਰਦਰਸ਼ਨਾਂ 'ਚ ਖੁਲੇਆਮ ਵਰਤੋਂ ਕੀਤੀ ਜਾ ਰਹੀ ਹੈ। ਇਹ ਪੋਕਸੋ ਐਕਟ-23 ਅਤੇ ਜੇ.ਜੇ ਜੁਵੇਨਾਇਲ ਜਸਟਿਸ ਐਕਟ ਤਹਿਤ ਕਾਨੂੰਨ ਅਪਰਾਧ ਦੀ ਸ਼੍ਰੇਣੀ 'ਚ ਆਉਂਦਾ ਹੈ। ਅਜਿਹੇ 'ਚ ਸੋਸ਼ਲ ਮੀਡੀਆ ਅਤੇ ਪ੍ਰਦਰਸ਼ਨਾਂ ਖਿਲਾਫ ਰਾਜ ਬਾਲ ਸੁਰੱਖਿਅਣ ਆਯੋਗ ਕਾਰਵਾਈ ਕਰਨ ਜਾ ਰਿਹਾ ਹੈ। ਗੁੜੀਆਂ ਦੀ ਫੋਟੋ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਅਤੇ ਸੰਗਠਨਾਂ 'ਤੇ ਆਯੋਗ ਖੁਦ ਨਜ਼ਰ ਰੱਖ ਰਿਹਾ ਹੈ। ਜੇਕਰ ਉਨ੍ਹਾਂ ਨੇ ਫੋਟੋ ਦੀ ਵਰਤੋਂ ਕੀਤੀ ਤਾਂ ਉਨ੍ਹਾਂ ਨੂੰ 6 ਮਹੀਨੇ ਦੀ ਸਜਾ ਹੋ ਸਕਦੀ ਹੈ। ਆਯੋਗ ਨੇ ਪੁਲਸ ਅਧਿਕਾਰੀ ਸ਼ਿਮਲਾ ਨੂੰ ਵੀ ਅਜਿਹੇ ਲੋਕਾਂ 'ਤੇ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਹੁਣ ਆਯੋਗ ਇਸ ਮਾਮਲੇ 'ਤੇ ਹਾਈਕੋਰਟ ਜਾਣ ਦੀ ਤਿਆਰੀ 'ਚ ਹੈ। ਬਾਲ ਸੁਰੱਖਿਅਣ ਆਯੋਗ ਦੀ ਪ੍ਰਧਾਨ ਕਿਰਨ ਧਾਂਟਾ ਨੇ ਅਜਿਹੇ ਸਾਰੇ ਸੰਗਠਨਾਂ ਅਤੇ ਸੋਸ਼ਲ ਮੀਡੀਆ ਯੂਜ਼ਰਸ ਤੋਂ ਕਿਸੇ ਵੀ ਸਥਿਤੀ 'ਚ ਫੋਟੋ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਕਾਨੂੰਨ ਦਾ ਉਲੰਘਣ ਹੈ। 
ਰਾਜ ਬਾਲ ਸੁਰੱਖਿਅਣ ਆਯੋਗ ਦੀ ਪ੍ਰਧਾਨ ਅਤੇ ਰਾਜ ਜੁਵੇਨਾਇਲ ਜਸਟਿਸ ਦੇ ਮੈਂਬਰ ਆਸ਼ੁਤੋਸ਼ ਨੇ ਆਮ ਜਨਤਾ, ਰਾਜਨੀਤਿਕ ਦਲਾਂ ਅਤੇ ਸੰਗਠਨਾਂ ਤੋਂ ਅਪੀਲ ਕੀਤੀ ਹੈ ਕਿ ਫੋਟੋ ਦੀ ਵਰਤੋਂ ਪ੍ਰਦਰਸ਼ਨ ਅਤੇ ਸੋਸ਼ਲ ਮੀਡੀਆ 'ਚ ਨਾ ਕਰੋ। ਜੇਕਰ ਕਿਸੇ ਨੇ ਵੀ ਇਹ ਕੀਤਾ ਤਾਂ ਉਸ ਨੂੰ ਤੁਰੰਤ ਉਥੋਂ ਹਟਾ ਦੇਣ। ਅਜਿਹਾ ਕਰਨਾ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ। 
ਆਸ਼ੁਤੋਸ਼ ਨੇ ਕਿਹਾ ਕਿ ਪੋਕਸੋ ਐਕਟ ਦੀ ਧਾਰਾ 23 ਤਹਿਤ ਬਲਾਤਕਾਰ ਪੀੜਿਤਾ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਦੀ ਪਛਾਣ ਨੂੰ ਸਰਵਜਨਿਕ ਨਹੀਂ ਕੀਤਾ ਜਾ ਸਕਦਾ ਹੈ। ਇਸ 'ਚ 6 ਮਹੀਨੇ ਦੀ ਸਜਾ ਹੋ ਸਕਦੀ ਹੈ। ਜੁਵੇਨਾਇਲ ਜਸਟਿਸ ਐਕਟ ਤਹਿਤ ਅਜਿਹਾ ਕਰਨ 'ਤੇ 6 ਮਹੀਨੇ ਜਾਂ 2 ਸਾਲ ਦੀ ਸਜਾ ਦਾ ਨਿਯਮ ਹੈ।