ਘਰ ਜਾਣ ਲਈ ਉਮੜੀ ਭੀੜ, ਅਧਿਕਾਰੀਆਂ ਦੇ ਸਾਹਮਣੇ ਉੱਡੀਆ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ

05/18/2020 4:57:20 PM

ਗਾਜੀਆਬਾਦ-ਦੇਸ਼ ਭਰ 'ਚ ਜਿੱਥੇ ਇਕ ਪਾਸੇ ਲਾਕਡਾਊਨ 4 ਦਾ ਐਲਾਨ ਕਰ ਦਿੱਤਾ ਗਿਆ ਹੈ, ਉੱਥੇ ਹੀ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਗਾਜੀਆਬਾਦ 'ਚ ਅੱਜ ਭਾਵ ਸੋਮਵਾਰ ਨੂੰ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉੱਡਦੀਆਂ ਨਜ਼ਰ ਆਈਆਂ ਹਨ। ਦਰਅਸਲ ਟ੍ਰੇਨਾਂ 'ਚ ਜਾਣ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਮਜ਼ਦੂਰਾਂ ਨੂੰ ਥਰਮਲ ਸਕ੍ਰੀਨਿੰਗ ਅਤੇ ਪੇਪਰ ਵੈਰੀਫਿਕੇਸ਼ਨ ਦੇ ਲਈ ਰੋਕਿਆ ਗਿਆ ਸੀ ਪਰ ਮੌਕੇ 'ਤੇ ਹਜ਼ਾਰਾਂ ਦੀ ਗਿਣਤੀ 'ਚ ਮਜ਼ਦੂਰ ਇੱਕਠੇ ਹੋਏ। ਇਸ ਦੌਰਾਨ ਸਥਾਨਿਕ ਪ੍ਰਸ਼ਾਸਨ ਦੀ ਸਾਰੇ ਪ੍ਰਬੰਧ ਉਵੇਂ ਹੀ ਰਹਿ ਗਏ ਅਤੇ ਏ.ਡੀ.ਐਮ-ਮੈਜਿਸਟਰੇਟ ਦੇ ਸਾਹਮਣੇ ਸਾਰੇ ਨਿਯਮ ਬੇਕਾਰ ਸਾਬਤ ਹੋਏ। 

ਦੱਸਣਯੋਗ ਹੈ ਕਿ ਗਾਜੀਆਬਾਦ ਦੇ ਘੰਟਾਘਰ ਦੇ ਕੋਲ ਰਾਮਲੀਲਾ ਮੈਦਾਨ 'ਚ ਲੋਕਾਂ ਦਾ ਇਕੱਠ ਦੇਖ ਕੇ ਪ੍ਰਸ਼ਾਸਨ ਦੇ ਹੋਸ਼ ਉੱਡ ਗਏ। ਸਾਰੇ ਲੋਕਾਂ ਨੂੰ ਟ੍ਰੇਨਾਂ ਜਾਂ ਬੱਸਾਂ ਰਾਹੀਂ ਘਰ ਭੇਜੇ ਜਾਣ ਦਾ ਭਰੋਸਾ ਪ੍ਰਸ਼ਾਸਨ ਦੁਆਰਾ ਦਿੱਤਾ ਗਿਆ ਸੀ। 

ਗਾਜੀਆਬਾਦ ਏ.ਡੀ.ਐੱਮ ਮੁਤਾਬਕ ਬਿਹਾਰ ਦੇ ਲਈ ਗਾਜੀਆਬਾਦ ਤੋਂ 3 ਟ੍ਰੇਨਾਂ ਚਲਾਈਆਂ ਗਈਆਂ ਹਨ ਜੋ ਕਿ 1200 ਮਜ਼ਦੂਰ ਪ੍ਰਤੀ ਟ੍ਰੇਨ ਰਾਹੀਂ ਬਿਹਾਰ ਲੈ ਕੇ ਜਾਵੇਗੀ। ਅੱਜ ਲਗਭਗ 3600 ਮਜ਼ਦੂਰਾਂ ਨੂੰ ਬਿਹਾਰ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਲਖਨਊ, ਗੋਰਖਪੁਰ ਦੇ ਮਜ਼ਦੂਰਾਂ ਨੂੰ ਵੀ ਇੱਥੋ ਭੇਜਿਆ ਜਾਵੇਗਾ।

Iqbalkaur

This news is Content Editor Iqbalkaur