ਕਸ਼ਮੀਰ ਦੇ ਉੱਚਾਈ ਵਾਲੇ ਇਲਾਕਿਆਂ ’ਚ ਹੋਈ ਬਰਫ਼ਬਾਰੀ

11/05/2021 4:16:44 PM

ਸ਼੍ਰੀਨਗਰ (ਭਾਸ਼ਾ)- ਕਸ਼ਮੀਰ ’ਚ ਉੱਚਾਈ ’ਤੇ ਸਥਿਤ ਕਈ ਖੇਤਰਾਂ ’ਚ ਸ਼ੁੱਕਰਵਾਰ ਨੂੰ ਤਾਜ਼ਾ ਬਰਫ਼ਬਾਰੀ ਹੋਈ, ਜਦੋਂ ਕਿ ਮੈਦਾਨੀ ਇਲਾਕਿਆਂ ਦੇ ਕੁਝ ਹਿੱਸਿਆਂ ’ਚ ਮੀਂਹ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਕੁਪਵਾੜਾ ਦੇ ਮਾਛਿਲ ਅਤੇ ਤੰਗਧਾਰ, ਬਾਂਦੀਪੋਰਾ ਦੇ ਗੁਰੇਜ, ਬਾਰਾਮੂਲਾ ਦੇ ਗੁਲਮਰਗ, ਗਾਂਦਰਬਲ ਦੇ ਸੋਨਮਰਗ ਅਤੇ ਉੱਚਾਈ ’ਤੇ ਸਥਿਤ ਕੁਝ ਹੋਰ ਇਲਾਕਿਆਂ ’ਚ ਬਰਫ਼ਬਾਰੀ ਹੋਈ।

ਬਰਫ਼ਬਾਰੀ ਕਾਰਨ ਬਾਂਦੀਪੋਰਾ-ਗੁਰੇਜ ਰੋਡ ਨੂੰ ਆਵਾਜਾਈ ਲਈ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਘਾਟੀ ਦੇ ਕੁਝ ਮੈਦਾਨੀ ਖੇਤਰਾਂ ’ਚ ਮੀਂਹ ਪਿਆ। ਮੌਸਮ ਵਿਭਾਗ ਨੇ ਘਾਟੀ ਦੇ ਕੁਝ ਖੇਤਰਾਂ ’ਚ ਸ਼ੁੱਕਰਵਾਰ ਨੂੰ ਮੀਂਹ ਜਾਂ ਬਰਫ਼ਬਾਰੀ ਦਾ ਅਨੁਮਾਨ ਜਤਾਇਆ ਸੀ। ਸ਼ਨੀਵਾਰ ਤੋਂ ਕੁਝ ਦਿਨ ਲਈ ਮੌਸਮ ਮੁੱਖ ਰੂਪ ਨਾਲ ਸੁੱਕਾ ਰਹਿ ਸਕਦਾ ਹੈ।

DIsha

This news is Content Editor DIsha