ਕਸ਼ਮੀਰ ਘਾਟੀ ''ਚ ਹੋਈ ਤਾਜ਼ਾ ਬਰਫਬਾਰੀ

01/16/2019 2:24:43 PM

ਸ਼੍ਰੀਨਗਰ— ਘਾਟੀ 'ਚ ਬੁੱਧਵਾਰ ਨੂੰ ਤਾਜ਼ਾ ਬਰਫਬਾਰੀ ਦੇ ਬਾਵਜੂਦ ਘੱਟੋ-ਘੱਟ ਤਾਪਮਾਨ 'ਚ ਕੁਝ ਡਿਗਰੀ ਦਾ ਵਾਧਾ ਹੋਣ ਕਾਰਨ ਕਸ਼ਮੀਰ ਵਾਸੀਆਂ ਨੂੰ ਠੰਡ ਤੋਂ ਕੁਝ ਰਾਹਤ ਮਿਲੀ। ਮੌਸਮ ਵਿਭਾਗ ਨੇ ਦੱਸਿਆ ਕਿ ਸ਼੍ਰੀਨਗਰ ਸਮੇਤ ਘਾਟੀ 'ਚ ਕਈ ਥਾਂਵਾ 'ਤੇ ਤਾਜ਼ਾ ਬਰਫਬਾਰੀ ਸ਼ੁਰੂ ਹੋ ਗਈ। ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਟੂਰਿਸਟ ਥਾਂ ਪਹਿਲਗਾਮ 'ਚ ਪਿਛਲੀ ਰਾਤ ਤਿੰਨ ਸੈਂਟੀਮੀਟਰ ਬਰਫਬਾਰੀ ਹੋਈ ਹੈ।

ਪਹਿਲਗਾਮ ਸਾਲਾਨਾਂ ਅਮਰਨਾਥ ਯਾਤਰਾ ਦੇ ਆਧਾਰ 'ਚ ਕੈਂਪਾਂ 'ਚੋਂ ਇਕ ਹੈ। ਉਨ੍ਹਾਂ ਨੇ ਕਿਹਾ ਕਿ ਬੱਦਲ ਛਾਏ ਰਹਿਣ ਕਾਰਨ ਕਸ਼ਮੀਰ 'ਚ ਰਾਤ ਦਾ ਤਾਪਮਾਨ ਵਧ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸ਼੍ਰੀਨਗਰ 'ਚ ਮੰਗਲਵਾਰ ਰਾਤ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 2.1 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਦੇ ਮੁਕਾਬਲੇ ਤਿੰਨ ਡਿਗਰੀ ਤੋਂ ਜ਼ਿਆਦਾ ਹੈ। ਪਿਛਲੀ ਰਾਤ ਘੱਟੋ-ਘੱਟ ਜ਼ੀਰੋ ਤੋਂ 5.8 ਡਿਗਰੀ ਸੈਲਸੀਅਸ ਹੇਠਾਂ ਸੀ।

ਉਨ੍ਹਾਂ ਨੇ ਕਿਹਾ ਕਿ ਦੱਖਣੀ ਕਸ਼ਮੀਰ ਦੇ ਕਾਜੀਗੁੰਡ 'ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 2.9 ਡਿਗਰੀ ਤੋਂ ਘੱਟ ਦਰਜ ਕੀਤਾ ਗਿਆ ਜੋ ਪਿਛਲੀ ਰਾਤ ਦੇ ਜ਼ੀਰੋ ਤੋਂ 7.2 ਡਿਗਰੀ ਸੈਲਸੀਅਸ ਹੇਠਾਂ ਦੇ ਮੁਕਾਬਲੇ ਚਾਰ ਡਿਗਰੀ ਤੋਂ ਜ਼ਿਆਦਾ ਹੈ। ਨੇੜਲੇ ਕੋਕੇਰਨਾਗ ਸ਼ਹਿਰ 'ਚ ਮੰਗਲਵਾਰ ਰਾਤ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 3.0 ਡਿਗਰੀ ਸੈਲਸੀਅਸ ਘੱਟ ਰਿਹਾ ਜਦਕਿ ਉਸ ਤੋਂ ਪਿਛਲੀ ਰਾਤ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 7.2 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਜੋ ਸੋਮਵਾਰ ਰਾਤ ਜ਼ੀਰੋ ਤੋਂ 7.7 ਡਿਗਰੀ ਸੈਲਸੀਅਸ ਹੇਠਾਂ ਰਿਹਾ ਸੀ।

ਉੱਤਰੀ ਕਸ਼ਮੀਰ 'ਚ ਗੁਲਮਰਗ 'ਚ ਮੰਗਲਵਾਰ ਰਾਤ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 6.0 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ, ਜੋ ਸੋਮਵਾਰ ਰਾਤ ਤੋਂ ਚਾਰ ਡਿਗਰੀ ਜ਼ਿਆਦਾ ਹੈ। ਅਧਿਕਾਰੀ ਨੇ ਕਿਹਾ ਕਿ ਪਹਿਲਗਾਮ 'ਚ ਤਾਪਮਾਨ ਜ਼ੀਰੋ ਤੋਂ 4.2 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਗਿਆ, ਜੋ ਉਸ ਦੀ ਪਿਛਲੀ ਰਾਤ ਦੇ ਜ਼ੀਰੋ ਤੋਂ 12.3 ਡਿਗਰੀ ਸੈਲਸੀਅਸ ਹੇਠਾਂ ਦੀ ਤੁਲਨਾ 'ਚ ਅੱਠ ਡਿਗਰੀ ਤੋਂ ਵੀ ਜ਼ਿਆਦਾ ਹੈ। 

Neha Meniya

This news is Content Editor Neha Meniya