ਗੰਦਰਬਲ ’ਚ ਬਰਫ ਦੇ ਤੋਦੇ ਡਿੱਗੇ, 2 ਲਾਪਤਾ

01/31/2020 1:45:30 AM

ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲੇ ਵਿਚ ਵੀਰਵਾਰ ਨੂੰ ਬਰਫ ਦੇ ਤੋਦੇ ਡਿੱਗਣ ਦੇ ਬਾਅਦ 2 ਲੋਕ ਲਾਪਤਾ ਹੋ ਗਏ ਜਦਕਿ 2 ਲੋਕਾਂ ਨੂੰ ਪ੍ਰਸ਼ਾਸਨ ਤੇ ਸਥਾਨਕ ਲੋਕਾਂ ਨੇ ਸੁਰੱਖਿਅਤ ਬਚਾ ਲਿਆ।

ਅਧਿਕਾਰੀਆਂ ਨੇ ਕਿਹਾ ਕਿ ਸ਼੍ਰੀਨਗਰ-ਕਾਰਗਿਲ ਮਾਰਗ ’ਤੇ ਗਗਨਗੀਰ ਇਲਾਕੇ ਵਿਚ ਬਰਫ ਦੇ ਤੋਦੇ ਡਿੱਗੇ। ਇਸ ਨਾਲ 3 ਨਾਗਰਿਕ ਫਸ ਗਏ। ਉਨ੍ਹਾਂ ਨੇ ਦੱਸਿਆ ਕਿ ਸਥਾਨਕ ਨਿਵਾਸੀਆਂ ਅਤੇ ਪ੍ਰਸ਼ਾਸਨ ਨੇ ਤਤਕਾਲ ਬਚਾਅ ਮੁਹਿੰਮ ਚਲਾਈ ਅਤੇ 2 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ, ਜਦਕਿ ਲਾਪਤਾ 2 ਲੋਕਾਂ ਦੀ ਭਾਲ ਜਾਰੀ ਹੈ।


Inder Prajapati

Content Editor

Related News