ਬਰਫ ਦੀ ਚਾਦਰ ਨਾਲ ਢੱਕੇ ਬਦਰੀਨਾਥ ਅਤੇ ਕੇਦਾਰਨਾਥ ਧਾਮ (ਤਸਵੀਰਾਂ)

11/27/2019 6:34:17 PM

ਉਤਰਾਖੰਡ—ਅੱਜ ਭਾਵ ਬੁੱਧਵਾਰ ਨੂੰ ਲਗਾਤਾਰ ਉਤਰਾਖੰਡ 'ਚ ਮੌਸਮ ਖਰਾਬ ਹੋ ਰਿਹਾ ਹੈ। ਸਵੇਰ ਤੋਂ ਹੀ ਦੇਹਰਾਦੂਨ ਸਮੇਤ ਜ਼ਿਆਦਾਤਰ ਇਲਾਕਿਆਂ 'ਚ ਬੱਦਲ ਛਾਏ ਹੋਏ ਹਨ। ਕਈ ਥਾਵਾਂ 'ਤੇ ਬਰਫਬਾਰੀ ਅਤੇ ਕਈ ਥਾਵਾਂ 'ਤੇ ਬਾਰਿਸ਼ ਹੋ ਰਹੀ ਹੈ। ਮੌਸਮ 'ਚ ਆਏ ਇਸ ਬਦਲਾਅ ਕਾਰਨ ਪੂਰੇ ਸੂਬੇ 'ਚ ਠੰਡ ਵੱਧ ਗਈ ਹੈ।


ਉਤਰਾਖੰਡ ਦੇ ਉਚਾਈ ਵਾਲੇ ਹਿਮਾਲਿਆਂ ਖੇਤਰਾਂ 'ਚ ਕਾਫੀ ਬਰਫਬਾਰੀ ਹੋ ਰਹੀ ਹੈ। ਬਦਰੀਨਾਥ, ਗੰਗੋਤਰੀ, ਕੇਦਾਰਨਾਥ, ਓਲੀ, ਯਮੁਨੋਤਰੀ, ਹੇਮਕੁੰਡ ਸਾਹਿਬ, ਮੁਨਸਿਆਰੀ ਸਮੇਤ ਸੂਬੇ ਦੇ ਗੜਵਾਲ ਅਤੇ ਕੁਮਾਊ ਖੇਤਰਾਂ 'ਚ ਉਚਾਈ ਵਾਲੇ ਇਲਾਕਿਆਂ 'ਚ ਕਾਫੀ ਬਰਫਬਾਰੀ ਹੋਈ।


ਦੱਸਣਯੋਗ ਹੈ ਕਿ ਕੇਦਾਰਨਾਥ, ਮਹਾਮਹੇਸ਼ਵਰ, ਤੁੰਗਨਾਥ ਦੀਆਂ ਚੋਟੀਆਂ 'ਚ ਵੀ ਮੌਸਮ ਇਸੇ ਤਰ੍ਹਾਂ ਰਿਹਾ ਹੈ। ਕੇਦਾਰਨਾਥ 'ਚ ਹਲਕੀ ਬੂੰਦਾਬਾਂਦੀ ਤੋਂ ਬਾਅਦ ਬਰਫਬਾਰੀ ਸ਼ੁਰੂ ਹੋ ਗਈ।


ਕੇਦਾਰਨਾਥ 'ਚ ਵੁੱਡ ਸਟੋਨ ਦਵਿੰਦਰ ਸਿੰਘ ਬਿਸ਼ਟ ਨੇ ਦੱਸਿਆ ਹੈ ਕਿ ਕੇਦਾਰਨਾਥ 'ਚ ਬਰਫਬਾਰੀ ਜਾਰੀ ਹੈ।


ਕੇਦਾਰਨਾਥ 'ਚ ਲਗਭਗ ਡੇਢ ਇੰਚ ਬਰਫ ਜਮਾ ਹੋ ਗਈ ਹੈ। ਇਸ ਤੋਂ ਕੇਦਾਰਨਾਥ 'ਚ ਠੰਡ ਕਾਫੀ ਜ਼ਿਆਦਾ ਹੋ ਗਈ ਹੈ।

Iqbalkaur

This news is Content Editor Iqbalkaur