ਬਰਫ਼ ਨੇ ਲੱਦੇ ਪਹਾੜ ਅਤੇ ਮੀਂਹ ਨੇ ਠਾਰੀ ਦਿੱਲੀ

01/21/2019 6:06:07 PM

ਨਵੀਂ ਦਿੱਲੀ— ਦਿੱਲੀ-ਐੱਨ.ਸੀ.ਆਰ. ਦੇ ਨਾਲ ਯੂ.ਪੀ. ਦੇ ਕਈ ਹਿੱਸਿਆਂ 'ਚ ਫਿਰ ਤੋਂ ਠੰਡ ਵਧ ਸਕਦੀ ਹੈ। ਭਾਰਤੀ ਮੌਸਮ ਵਿਭਾਗ ਨੇ ਦਿੱਲੀ-ਐਨ.ਸੀ.ਆਰ. ਸਮੇਤ ਉੱਤਰ-ਭਾਰਤ ਦੇ ਕੁਝ ਹੋਰ ਹਿੱਸਿਆਂ 'ਚ ਬਾਰਸ਼, ਤੂਫਾਨ ਅਤੇ ਬਾਰਸ਼ ਪੈਣ ਦਾ ਅਨੁਮਾਨ ਜ਼ਾਹਰ ਕੀਤਾ ਹੈ। ਫਰੀਦਾਬਾਦ ਦੇ ਕੁਝ ਹਿੱਸਿਆਂ 'ਚ ਸੋਮਵਾਰ ਦੁਪਹਿਰ ਹਲਕੀ ਬਾਰਸ਼ ਵੀ ਹੋਈ। ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ 'ਚ ਵੀ ਤਾਜ਼ਾ ਬਰਫਬਾਰੀ ਹੋਈ ਹੈ।ਮੌਸਮ ਵਿਭਾਗ ਅਨੁਸਾਰ,''ਸੋਮਵਾਰ ਸ਼ਾਮ 4.30 ਵਜੇ ਤੱਕ ਦੇਸ਼ ਦੇ ਕੁਝ ਹਿੱਸਿਆਂ 'ਚ ਤੂਫਾਨ ਅਤੇ ਬਾਰਸ਼ ਪੈ ਸਕਦੀ ਹੈ। ਆਗਰਾ, ਮਥੁਰਾ, ਬੁਲੰਦਸ਼ਹਿਰ, ਗੌਤਮਬੁੱਧਨਗਰ (ਨੋਇਡਾ, ਗ੍ਰੇਟਰ ਨੋਇਡਾ) ਗਾਜ਼ੀਆਬਾਦ ਅਤੇ ਹਾਥਰਸ ਜ਼ਿਲਿਆਂ 'ਚ ਬਾਰਸ਼ ਹੋ ਸਕਦੀ ਹੈ।'' ਪਹਾੜਾਂ 'ਚ ਹੋਈ ਬਰਫਬਾਰੀ ਕਾਰਨ ਹੇਠਲੇ ਹਿੱਸਿਆਂ 'ਚ ਵੀ ਠੰਡ ਵਧ ਗਈ ਹੈ। ਸੋਮਵਾਰ ਨੂੰ ਕਸ਼ਮੀਰ ਅਤੇ ਹਿਮਾਚਲ ਦੇ ਕਈ ਹਿੱਸਿਆਂ 'ਚ ਬਰਫਬਾਰੀ ਹੋਈ। ਬਰਫਬਾਰੀ ਦਾ ਅਸਰ ਦਿੱਲੀ-ਐੱਨ.ਸੀ.ਆਰ. 'ਤੇ ਵੀ ਪੈਣ ਜਾ ਰਿਹਾ ਹੈ। ਦਿੱਲੀ-ਐੱਨ.ਸੀ.ਆਰ. 'ਚ ਹਫਤੇ ਦੇ ਪਹਿਲੇ ਦਿਨ ਹਲਕੀ ਬਾਰਸ਼ ਠੰਡ ਵਧਾ ਸਕਦੀ ਹੈ।

DIsha

This news is Content Editor DIsha