3 ਕਿਲੋਮੀਟਰ ਲੰਬੀ ਬਰਫ ਦੀ ਤੰਗ ਗੈਲਰੀ ਵਧਾ ਰਹੀ ਹੈ ਰਾਹਗੀਰਾਂ ਦੀਆਂ ਸਮੱਸਿਆਵਾਂ

06/20/2019 1:45:57 PM

ਕੁੱਲੂ—ਲੇਹ ਮਾਰਗ ਤੋਂ ਲੰਘਣ ਵਾਲੇ ਵਾਹਨਾਂ ਲਈ ਹੁਣ ਵੀ ਲੇਹ ਮਾਰਗ ਸੁਰੱਖਿਅਤ ਨਹੀਂ ਹੈ। ਇਹ ਮਾਰਗ ਜ਼ੋਖਿਮ ਭਰਿਆ ਬਣਿਆ ਹੋਇਆ ਹੈ। ਬਾਰਡਰ ਸੜਕ ਸੰਗਠਨ (ਬੀ. ਆਰ. ਓ) ਨੇ ਮਨਾਲੀ ਲੇਹ ਮਾਰਗ ਨੂੰ ਡੇਢ ਹਫਤੇ ਪਹਿਲਾਂ ਹੀ ਬਹਾਲ ਕਰ ਦਿੱਤਾ ਹੈ ਪਰ ਵਾਹਨਾਂ ਨੂੰ ਪਾਸ ਦੇਣ ਦੀ ਕੋਈ ਵਿਵਸਥਾ ਨਹੀਂ ਕੀਤੀ ਹੈ, ਜਿਸ ਕਾਰਨ ਸੈਲਾਨੀ ਅਤੇ ਵਾਹਨ ਚਲਾਉਣ ਵਾਲਿਆਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਇਸ ਵਾਰ ਸੂਬੇ ਦੇ ਪਹਾੜੀ ਖੇਤਰਾਂ 'ਚ ਭਾਰੀ ਬਰਫਬਾਰੀ ਹੋਈ ਹੈ। ਮਨਾਲੀ-ਲੇਹ ਮਾਰਗ ਦੇ ਰੋਹਤਾਂਗ ਦੱਰੇ ਸਮੇਤ ਬਾਰਾਲਾਚਾ ਦੱਰੇ 'ਚ ਵੀ ਬਰਫ ਦੇ ਪਹਾੜ ਖੜ੍ਹੇ ਹੋਏ ਹਨ। ਸਰਦੀਆਂ ਤੋਂ ਜਾਰੀ ਬਰਫਬਾਰੀ ਦਾ ਦੌਰ ਗਰਮੀਆਂ 'ਚ ਵੀ ਚੱਲਿਆ ਹੋਇਆ ਹੈ।

ਮੰਗਲਵਾਰ ਨੂੰ ਵੀ ਬਾਰਾਲਾਚਾ ਦੱਰੇ 'ਚ 10 ਸੈਂਟੀਮੀਟਰ ਬਰਫਬਾਰੀ ਹੋਈ ਹੈ। ਕੇਲਾਂਗ ਤੋਂ 35 ਕਿਲੋਮੀਟਰ ਦੂਰ ਜਿੰਗਜਿੰਬਾਰ ਤੋਂ ਲੈ ਕੇ ਬਾਰਾਲਾਚਾ ਦੱਰੇ ਤੱਕ ਅਤੇ ਦੱਰੇ ਤੋਂ ਲੈ ਕੇ ਭਰਤਪੁਰ ਸਿਟੀ ਤੱਕ ਥਾਂ-ਥਾਂ ਬਰਫ ਦੀ ਉੱਚੀ ਗੈਲਰੀਆਂ ਬਣੀਆਂ ਹੋਈਆਂ ਹਨ। ਬੀ. ਆਰ. ਓ. ਨੇ ਮਾਰਗ ਤੋਂ ਬਰਫ ਤਾਂ ਹਟਾ ਦਿੱਤੀ ਹੈ ਪਰ ਗੱਡੀਆਂ ਨੂੰ ਪਾਸ ਦੇਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਹੈ। ਅਜਿਹੇ 'ਚ ਦੋਵਾਂ ਪਾਸਿਓ ਗੱਡੀਆਂ ਦੇ ਆਉਣ-ਜਾਣ ਕਾਰਨ ਘੰਟਿਆਂ ਤੱਕ ਟ੍ਰੈਫਿਕ ਜਾਮ ਲੱਗ ਰਿਹਾ ਹੈ। ਉਨ੍ਹਾਂ ਨੇ ਬੀ. ਆਰ. ਓ. ਨੂੰ ਬੇਨਤੀ ਕੀਤੀ ਹੈ ਕਿ ਬਾਰਾਲਾਚਾ ਦੱਰੇ 'ਚ ਥਾਂ-ਥਾਂ ਪਾਸ ਦੇਣ ਲਈ ਸੜਕਾਂ ਦੇ ਕਿਨਾਰਿਆਂ ਤੋਂ ਬਰਫ ਹਟਾਈ ਜਾਵੇ ਤਾਂ ਕਿ ਟ੍ਰੈਫਿਕ ਜਾਮ ਨਾ ਲੱਗੇ। ਅਜਿਹੇ 'ਚ ਕਈ ਥਾਵਾਂ 'ਤੇ 2-3 ਕਿ. ਮੀ. ਤੱਕ ਸੜਕ ਪੂਰੀ ਤਰ੍ਹਾਂ ਵਨਵੇਅ ਹੈ। ਮਨਾਲੀ ਤੋਂ ਲੇਹ ਜਾ ਰਹੇ ਸੈਲਾਨੀ ਬਾਰਾਲਾਚਾ ਦੱਰੇ 'ਚ ਘੰਟਿਆਂ ਤੱਕ ਟ੍ਰੈਫਿਕ ਜਾਮ 'ਚ ਫਸੇ ਰਹੇ ਹਨ। ਮਾਰਗ ਬਹਾਲ ਹੁੰਦੇ ਹੀ ਦੇਸ਼-ਵਿਦੇਸ਼ ਦੇ ਸੈਲਾਨੀਆਂ ਨੇ ਲੇਹ ਦਾ ਰੁਖ ਕਰ ਲਿਆ ਹੈ।

ਐੱਸ. ਪੀ. ਲਾਹੌਲ-ਸਪਿਤੀ ਰਾਜੇਸ਼ ਧਰਮਾਨੀ ਨੇ ਦੱਸਿਆ ਹੈ, ''ਟ੍ਰੈਫਿਕ ਨੂੰ ਸੁਚਾਰੂ ਰੱਖਣ ਅਤੇ ਬਾਰਾਲਾਚਾ ਦੱਰੇ ਸਮੇਤ ਸਰਚੂ 'ਚ ਆਉਣ ਵਾਲੇ ਜਾਣ ਵਾਲਿਆ 'ਤੇ ਸਖਤ ਨਜ਼ਰ ਰੱਖਣ ਲਈ ਸਰਚੂ 'ਚ ਪੁਲਸ ਪੋਸਟ ਤਾਇਨਾਤ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬਾਰਾਲਾਚਾ ਦੱਰੇ 'ਚ ਤੰਗ ਸਨੋ ਗੈਲਰੀ ਟ੍ਰੈਫਿਕ ਜਾਮ ਦਾ ਕਾਰਨ ਬਣੀ ਹੋਈ ਹੈ। ਪੁਲਸ ਟ੍ਰੈਫਿਕ ਸੁਚਾਰੂ ਰੱਖਣ ਨੂੰ ਹਰ ਸੰਭਵ ਯਤਨ ਕਰ ਰਹੀ ਹੈ।''

Iqbalkaur

This news is Content Editor Iqbalkaur