ਦਿੱਲੀ ਹਵਾਈ ਅੱਡੇ ''ਤੇ ਸੋਨੇ ਤੇ ਵਿਦੇਸ਼ੀ ਕਰੰਸੀ ਦੀ ਤਸਕਰੀ ਕਰਦੇ 2 ਯਾਤਰੀ ਗ੍ਰਿਫਤਾਰ

06/10/2019 9:11:24 PM

ਨਵੀਂ ਦਿੱਲੀ: ਦਿੱਲੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਸੋਨੇ ਤੇ ਲੱਖਾਂ ਰੁਪਏ ਦੀ ਵਿਦੇਸ਼ੀ ਕਰੰਸੀ ਦੀ ਕਥਿਤ ਰੂਪ ਨਾਲ ਤਸਕਰੀ ਕਰਨ ਦੇ ਅਲੱਗ-ਅਲੱਗ ਮਾਮਲਿਆ 'ਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਕਸਟਮ ਅਧਿਕਾਰੀਆਂ ਵਲੋਂ ਇਹ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਕੋਲੰਬੋ ਤੋਂ ਆਗਮਨ 'ਤੇ ਇਕ ਵਿਅਕਤੀ ਨੂੰ ਰੋਕਿਆ ਗਿਆ ਸੀ। ਜਿਸ ਦੌਰਾਨ ਯਾਤਰੀ ਦੀ ਨਿਜੀ ਤੇ ਉਸ ਦੇ ਸਮਾਨ ਦੀ ਜਾਂਚ 'ਚ ਕਾਲੇ ਰੰਗ ਦੀ ਟੇਪ 'ਚ ਲਿਪਟੇ ਸੋਨੇ ਦੇ 6 ਟੁਕੜੇ ਮਿਲੇ ਜੋ ਉਸ ਨੇ ਲੁਕੋ ਨੇ ਰੱਖੇ ਸਨ, ਜਿਨ੍ਹਾਂ ਦਾ ਕੁੱਲ ਭਾਰ 1.1 ਕਿਲੋਗ੍ਰਾਮ ਹੈ। ਕੁੱਲ 38.3 ਲੱਖ ਰੁਪਏ ਦੀ ਕੀਮਤ ਦੇ ਸੋਨੇ ਨੂੰ ਜ਼ਬਤ ਕਰ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।  ਇਕ ਹੋਰ ਯਾਤਰੀ ਨੂੰ ਕਥਿਤ ਰੂਪ ਤੋਂ 60.52 ਲੱਖ ਰੁਪਏ ਦੀ ਕੀਮਤ ਦੀ ਵਿਦੇਸ਼ੀ ਕਰੰਸੀ ਦੀ ਤਸਕਰੀ ਕਰਨ 'ਤੇ ਗ੍ਰਿਫਤਾਰ ਕੀਤਾ ਗਿਆ ਹੈ।

 


Related News