ਸਮਰਿਤੀ ਇਰਾਨੀ ਨੇ ਸੰਭਾਲਿਆ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਅਹੁਦਾ

06/03/2019 12:00:33 PM

ਨਵੀਂ ਦਿੱਲੀ— ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਸੋਮਵਾਰ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਜੋਂ ਅਹੁਦਾ ਸੰਭਾਲ ਲਿਆ। ਸ਼੍ਰੀਮਤੀ ਇਰਾਨੀ ਸੋਮਵਾਰ ਸਵੇਰੇ ਦਫ਼ਤਰ ਪਹੁੰਚੀ ਤਾਂ ਉਨ੍ਹਾਂ ਦਾ ਸਵਾਗਤ ਮੰਤਰਾਲੇ 'ਚ ਸਕੱਤਰ ਵੀ. ਸੋਮ ਸੁੰਦਰਮ ਨੇ ਗੁਲਦਸਤਾ ਦੇ ਕੇ ਕੀਤਾ। ਇਸ ਮੌਕੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।
ਉਨ੍ਹਾਂ ਨੇ ਅਹੁਦਾ ਗ੍ਰਹਿਣ ਕਰਨ ਦੇ ਕੁਝ ਦੇਰ ਬਾਅਦ ਹੀ ਟਵਿੱਟਰ 'ਤੇ ਕਿਹਾ,''ਮੇਰੇ 'ਤੇ ਭਰੋਸਾ ਜ਼ਾਹਰ ਕਰਨ ਅਤੇ ਬੱਚਿਆਂ ਦੇ ਕਲਿਆਣ ਤੇ ਮਹਿਲਾ ਨੀਤ ਵਿਕਾਸ ਨੂੰ ਅੱਗੇ ਵਧਾਉਣ 'ਚ ਯੋਗਦਾਨ ਦੇਣ ਦੇ ਮਕਸਦ ਨਾਲ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧੰਨਵਾਦ।'' ਮੰਤਰੀ ਨੇ ਕਿਹਾ,''ਅਸੀਂ ਮਹਿਲਾ ਮਜ਼ਬੂਤੀਕਰਨ ਨੂੰ ਅੱਗੇ ਵਧਾਉਣ ਅਤੇ ਬੱਚਿਆਂ ਲਈ ਬਿਹਤਰ ਕੱਲ ਦਾ ਨਿਰਮਾਣ ਕਰਨ ਦੀ ਆਪਣੀ ਵਚਨਬੱਧਤਾ ਪੂਰੀ ਕਰਦੇ ਰਹਿਣਗੇ।'' ਉਨ੍ਹਾਂ ਨੇ ਟਵੀਟ ਨਾਲ ਅਧਿਕਾਰੀਆਂ ਨਾਲ ਬੈਠਕ ਦੀਆਂ ਤਸਵੀਰਾਂ ਵੀ ਪਾਈਆਂ ਹਨ। 
ਅਮੇਠੀ ਤੋਂ ਸੰਸਦ ਮੈਂਬਰ ਸਮਰਿਤੀ ਇਰਾਨੀ ਕੋਲ ਕੱਪੜਾ ਮੰਤਰਾਲੇ ਦਾ ਅਹੁਦਾ ਬਰਕਰਾਰ ਹੈ, ਜੋ ਉਨ੍ਹਾਂ ਕੋਲ ਨਰਿੰਦਰ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ 'ਚ ਵੀ ਸੀ। ਉਨ੍ਹਾਂ ਨੇ ਸ਼ਨੀਵਾਰ ਨੂੰ ਸਾਬਕਾ ਮਹਿਲਾ ਅਤੇ ਵਿਕਾਸ ਮੰਤਰੀ ਮੇਨਕਾ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਮੰਤਰਾਲੇ 'ਚ ਮਹੱਤਵਪੂਰਨ ਮੁੱਦਿਆਂ ਅਤੇ ਉਨ੍ਹਾਂ ਨਾਲ ਨਜਿੱਠਣ ਦੇ ਤਰੀਕੇ 'ਤੇ ਚਰਚਾ ਕੀਤੀ। ਸਮਰਿਤੀ ਨੇ ਉੱਤਰ ਪ੍ਰਦੇਸ਼ ਦੀ ਅਮੇਠੀ ਲੋਕ ਸਭਾ ਸੀਟ 'ਤੇ ਕਾਂਗਰਸ ਮੁਖੀ ਰਾਹੁਲ ਗਾਂਧੀ ਨੂੰ ਹਰਾਇਆ ਹੈ।

DIsha

This news is Content Editor DIsha