ਜੈਪੁਰ ''ਚ ਲੱਗਣਗੇ ਸਮਾਰਟ ਟਾਇਲਟ, ਪੈਸੇ ਪਾਉਂਦੇ ਹੀ ਆਪਣੇ ਆਪ ਹੋਵੇਗੀ ਸਫਾਈ

11/19/2017 4:58:25 PM

ਜੈਪੁਰ— ਰਾਜਸਥਾਨ 'ਚ ਸਮਾਰਟ ਸਿਟੀ ਪਰਿਯੋਜਨਾ ਦੇ ਤਹਿਤ ਜੈਪੁਰ 'ਚ ਅਜਿਹੇ ਸਮਾਰਟ ਟਾਇਲਟ ਲਗਾਏ ਜਾਣਗੇ, ਜਿਨ੍ਹਾਂ 'ਚ ਸਿੱਕਾ ਪਾਉਂਦੇ ਹੀ ਆਪਣੇ ਆਪ ਸਫਾਈ ਹੋ ਜਾਵੇਗੀ।
ਸਮਾਰਟ ਸਿਟੀ ਪਰਿਯੋਜਨਾ ਦੇ ਤਹਿਤ ਮੁੱਖ ਬਜ਼ਾਰਾਂ ਤੇ ਰਸਤਿਆਂ 'ਤੇ ਆਮ ਲੋਕਾਂ ਦੀ ਸੁਵਿਧਾ ਲਈ ਸਮਾਰਟ ਟਾਇਲਟ ਲਗਾਉਣ ਦੀ ਤਿਆਰੀ ਹੋ ਚੁੱਕੀ ਹੈ। ਪਹਿਲੇ ਪੜਾਅ 'ਚ ਜੈਪੁਰ 'ਚ ਅਜਿਹੇ 20 ਸਮਾਰਟ ਟਾਇਲਟ ਲਗਾਏ ਜਾਣਗੇ। ਇਨ੍ਹਾਂ ਨੂੰ ਜਲਦੀ ਹੀ ਆਮ ਲੋਕਾਂ ਦੀ ਵਰਤੋਂ ਲਈ ਸ਼ੁਰੂ ਕੀਤਾ ਜਾਵੇਗਾ। ਪਰਿਯੋਜਨਾ ਦੇ ਕੁਆਲਿਟੀ ਇੰਚਾਰਜ ਗਿਰੀਰਾਜ ਬੈਰਵਾ ਦੇ ਮੁਤਾਬਕ ਇਨ੍ਹਾਂ ਟਾਇਲਟਸ ਦੀ ਵਰਤੋਂ 2 ਜਾਂ 5 ਰੁਪਏ ਦੇ ਸਿੱਕੇ ਪਾ ਕੇ ਕੀਤੀ ਜਾ ਸਕੇਗੀ।