ਝੁੱਗੀ ''ਚ ਇਕ ਬਲੱਬ ਦਾ ਬਿੱਲ ਆਇਆ 13 ਹਜ਼ਾਰ ਤੋਂ ਵੱਧ, ਮੰਤਰੀ ਦੇ ਪੁੱਜਦੇ ਹੀ 212 ਰੁਪਏ ਹੋਇਆ

12/31/2020 10:32:37 AM

ਭੋਪਾਲ- ਮੱਧ ਪ੍ਰਦੇਸ਼ ਦੇ ਭੋਪਾਲ 'ਚ ਬਿਜਲੀ ਕੰਪਨੀ ਦਾ ਇਕ ਵੱਡਾ ਕਾਰਨਾਮਾ ਦੇਖਣ ਨੂੰ ਮਿਲਿਆ, ਜਿੱਥੇ ਝੁੱਗੀ 'ਚ ਇਕ ਬਲੱਬ ਦਾ ਬਿੱਲ 13,731 ਰੁਪਏ ਭੇਜਿਆ ਗਿਆ। ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਇਹ ਗਰੀਬ ਜਨਾਨੀ ਨੇ ਆਪਣੀ ਸ਼ਿਕਾਇਤ ਊਰਜਾ ਮੰਤਰੀ ਪ੍ਰਦਿਊਮਨ ਸਿੰਘ ਤੋਮਰ ਨੂੰ ਦੱਸੀ। ਪੀੜਤਾ ਦੀ ਗੁਹਾਰ ਸੁਣ ਕੇ ਊਰਜਾ ਮੰਤਰੀ ਜਨਾਨੀ ਦੇ ਘਰ ਪੁੱਜੇ ਅਤੇ ਤੁਰੰਤ ਬਿਜਲੀ ਬਿੱਲ ਦੇ ਅਧਿਕਾਰੀਆਂ ਨੂੰ ਗਲਤੀ ਦਾ ਅਹਿਸਾਸ ਹੋਇਆ। ਫਿਰ ਕੀ ਸੀ ਮੰਤਰੀ ਦੀ ਫਟਕਾਰ ਲੱਗਦੇ ਹੀ ਬਿੱਲ ਸਿਰਫ਼ 212 ਰੁਪਏ 'ਚ ਬਦਲ ਗਿਆ।

ਇਹ ਵੀ ਪੜ੍ਹੋ : ‘ਪਹਿਲਾਂ ਨਾਲੋਂ ਵੀ ਇਕ ਕਦਮ ਪਿਛਾਂਹ ਹਟੀ ਸਰਕਾਰ, ਫ਼ਿਲਹਾਲ ਕੋਈ ਸਕਾਰਾਤਮਕ ਜਵਾਬ ਨਹੀਂ’

ਦਰਅਸਲ ਭੀਮ ਨਗਰ ਦੀਆਂ ਝੁੱਗੀਆਂ 'ਚ ਰਹਿਣ ਵਾਲੀ ਨਿਰਮਲਾ ਬਾਈ ਕੋਲ 13 ਹਜ਼ਾਰ ਤੋਂ ਵੱਧ ਦਾ ਬਿਜਲੀ ਬਿੱਲ ਆਇਆ ਸੀ। ਇੰਨੀ ਵੱਡੀ ਰਾਸ਼ੀ ਦਾ ਬਿੱਲ ਦੇਖ ਕੇ ਨਿਰਮਲਾ ਹੈਰਾਨ ਰਹਿ ਗਈ ਅਤੇ ਉਸ ਨੇ ਇਸ ਦੀ ਸ਼ਿਕਾਇਤ ਸਿੱਧੇ ਊਰਜਾ ਮੰਤਰੀ ਦੇ ਬੰਗਲੇ ਪਹੁੰਚ ਕੇ ਕੀਤੀ। ਊਰਜਾ ਮੰਤਰੀ ਪ੍ਰਦਿਊਮਨ ਸਿੰਘ ਤੋਮਰ ਵੀ ਇਹ ਬਿੱਲ ਦੇਖ ਕੇ ਹੈਰਾਨ ਰਹਿ ਗਏ ਅਤੇ ਸਿੱਧੇ ਜਨਾਨੀ ਦੀ ਝੁੱਗੀ ਪਹੁੰਚ ਗਏ। ਇਸ ਤੋਂ ਬਾਅਦ ਫੋਨ ਕਰ ਕੇ ਬਿਜਲੀ ਵਿਭਾਗ ਦੇ ਅਫ਼ਸਰਾਂ ਅਤੇ ਕਰਮੀਆਂ ਨੂੰ ਬੁਲਵਾਇਆ ਗਿਆ। ਊਰਜਾ ਮੰਤਰੀ ਨੇ ਦੇਖਿਆ ਕਿ ਜਨਾਨੀ ਜਿਸ ਝੁੱਗੀ 'ਚ ਰਹਿੰਦੀ ਹੈ, ਉੱਥੇ ਨਾ ਤਾਂ ਟੀਵੀ ਹੈ, ਨਾ ਫਰਿੱਜ ਅਤੇ ਨਾ ਹੀ ਕੂਲਰ। ਰੋਸ਼ਨੀ ਦੇ ਨਾਂ 'ਤੇ ਉੱਥੇ ਇਕ ਬਲੱਬ ਹੈ। ਜਨਾਨੀ ਨੇ ਮੰਤਰੀ ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਹੀ ਉਸ ਦੇ ਘਰ ਬਿਜਲੀ ਦਾ ਨਵਾਂ ਮੀਟਰ ਲੱਗਾ ਹੈ ਅਤੇ ਜ਼ਿਆਦਾ ਖਪਤ ਵਾਲਾ ਕੋਈ ਯੰਤਰ ਨਾ ਹੋਣ ਦੇ ਬਾਵਜੂਦ ਜ਼ਿਆਦਾ ਬਿੱਲ ਆਇਆ ਹੈ।

ਇਹ ਵੀ ਪੜ੍ਹੋ : ਸਰਕਾਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਜਾਰੀ, ‘ਕਿਸਾਨਾਂ’ ਲਈ ਵਿਗਿਆਨ ਭਵਨ ਪੁੱਜਾ ਲੰਗਰ

ਮੰਤਰੀ ਦੇ ਕਹਿਣ 'ਤੇ ਬਿਜਲੀ ਕਾਮਿਆਂ ਨੇ ਬਿਜਲੀ ਮੀਟਰ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਖਪਤ ਅਨੁਸਾਰ ਨਿਰਮਲਾ ਦਾ ਬਿਜਲੀ ਬਿੱਲ ਸਿਰਫ਼ 212 ਰੁਪਏ ਬਣਦਾ ਹੈ। ਇਸ ਤੋਂ ਬਾਅਦ ਜਨਾਨੀ ਦੇ ਹੱਥ 'ਚ 212 ਰੁਪਏ ਦਾ ਸੋਧ ਬਿਜਲੀ ਬਿੱਲ ਦਿੱਤਾ ਗਿਆ। ਊਰਜਾ ਮੰਤਰੀ ਨੇ ਇਸ ਤੋਂ ਬਾਅਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ, ਜਿਸ ਨਾਲ ਉਨ੍ਹਾਂ ਨੂੰ ਵਾਰ-ਵਾਰ ਬਿਜਲੀ ਦਫ਼ਤਰ ਦੇ ਚੱਕਰ ਨਾ ਕੱਟਣੇ ਪੈਣ ਅਤੇ ਬਿਜਲੀ ਮੀਟਰ ਦੀ ਚੰਗੀ ਤਰ੍ਹਾਂ ਜਾਂਚ ਤੋਂ ਬਾਅਦ ਬਿੱਲ ਦਿੱਤੇ ਜਾਣ ਨਹੀਂ ਤਾਂ ਇਸ ਨਾਲ ਵਿਭਾਗ ਦੀ ਹੀ ਬਦਨਾਮੀ ਹੁੰਦੀ ਹੈ।

ਇਹ ਵੀ ਪੜ੍ਹੋ : ਬੈਠਕ ਤੋਂ ਬਾਅਦ ਬੋਲੇ ਖੇਤੀ ਮੰਤਰੀ ਤੋਮਰ, ਕਿਹਾ- ਚਾਰ ਵਿਸ਼ਿਆ ਚੋਂ ਦੋ ‘ਤੇ ਬਣੀ ਰਜ਼ਾਮੰਦੀ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

DIsha

This news is Content Editor DIsha