ਸ਼੍ਰੀਨਗਰ ਦੇ ਲਾਲ ਚੌਂਕ ''ਤੇ ਇਕ ਔਰਤ ਨੇ ਲਗਾਏ ''ਭਾਰਤ ਮਾਤਾ ਦੀ ਜੈ'' ਦੇ ਨਾਅਰੇ (ਵੀਡੀਓ)

08/16/2017 3:18:55 AM

ਸ਼੍ਰੀਨਗਰ— ਇਤਿਹਾਸਕ ਲਾਲ ਚੌਂਕ 'ਤੇ ਬੀਤੇ ਦਿਨੀਂ ਮੰਗਲਵਾਰ ਨੂੰ 71ਵੇਂ ਆਜ਼ਾਦੀ ਦਿਨ ਦੇ ਮੌਕੇ 'ਤੇ ਇੱਕ ਔਰਤ ਨੇ ਜਮ ਕੇ 'ਭਾਰਤ ਮਾਤਾ ਦੀ ਜੈ' ਅਤੇ 'ਵੰਦੇ ਮਾਤਰਮ' ਦੇ ਨਾਅਰੇ ਲਗਾਏ। ਜਦੋਂ ਇਹ ਔਰਤ ਲਾਲ ਚੌਂਕ ਦੀ ਸੜਕ 'ਤੇ ਖੜ੍ਹੇ ਹੋ ਕੇ ਨਾਅਰੇ ਲਗਾ ਰਹੀ ਸੀ ਤਾਂ ਉਸ ਸਮੇਂ ਉੱਥੇ ਸੁਰੱਖਿਆ ਲਈ ਜੰਮੂ ਅਤੇ ਕਸ਼ਮੀਰ ਪੁਲਸ ਦੇ ਜਵਾਨਾਂ ਦੇ ਇਲਾਵਾ ਕੋਈ ਹੋਰ ਨਾਗਰਿਕ ਮੌਜੂਦ ਨਹੀਂ ਸੀ। ਸੜਕ ਪੂਰੀ ਤਰ੍ਹਾਂ ਸੁੰਨਸਾਨ ਸੀ।
 


ਬਾਲੀਵੁੱਡ ਅਦਾਕਾਰ ਅਨੁਪਮ ਖੈਰ ਨੇ ਇਸ ਔਰਤ ਦਾ ਵੀਡੀਓ ਆਪਣੇ ਟਵਿਟਰ 'ਤੇ ਪੋਸਟ ਕੀਤਾ ਹੈ। ਉਨ੍ਹਾਂ ਨੇ ਇਸ ਔਰਤ ਨੂੰ ਕਸ਼ਮੀਰੀ ਪੰਡਿਤ ਦੱਸਿਆ ਹੈ। ਵੀਡੀਓ ਵਿੱਚ ਔਰਤ ਨੂੰ ਸਾਫ ਤੌਰ 'ਤੇ 'ਭਾਰਤ ਮਾਤਾ ਦੀ ਜੈ' ਅਤੇ 'ਵੰਦੇ ਮਾਤਰਮ' ਦੇ ਨਾਅਰੇ ਲਗਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਔਰਤ ਦੇ ਨਾਅਰੇ ਲਗਾਉਣ ਕਾਰਨ ਪੁਲਸ ਕਰਮੀ ਪ੍ਰੇਸ਼ਾਨ ਹੋ ਜਾਂਦੇ ਹਨ। ਵੀਡੀਓ ਵਿੱਚ ਇੱਕ ਪੁਲਸ ਕਰਮੀ ਫੋਨ 'ਤੇ ਕਿਸੇ ਹੋਰ ਅਧਿਕਾਰੀ ਨੂੰ ਇਸ ਗੱਲ ਦੀ ਸੂਚਨਾ ਵੀ ਦੇ ਰਿਹਾ ਹੈ ਕਿ ਇੱਕ ਔਰਤ ਲਾਲ ਚੌਂਕ 'ਤੇ ਇਸ ਤਰ੍ਹਾਂ ਦੇ ਨਾਅਰੇ ਬਾਜੀ ਕਰ ਰਹੀ ਹੈ।
ਇੰਨਾ ਹੀ ਨਹੀਂ ਪੁਲਸ ਵਾਲੇ ਗੱਡੀ ਲਿਆਉਣ ਲਈ ਵੀ ਕਹਿੰਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਔਰਤ ਪੁਲਸ ਕਰਮੀਆਂ ਨੂੰ ਇਹ ਵੀ ਕਹਿੰਦੀ ਹੈ ਕਿ ਤੁਸੀਂ ਭਾਰਤ ਦੇ ਹੋ ਅਤੇ 'ਭਾਰਤ ਮਾਤਾ ਦੀ ਜੈ' ਕਿਹਣਾ ਤੁਹਾਡਾ ਵੀ ਫਰਜ਼ ਹੈ। ਅਨੁਪਮ ਖੈਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਸੁਤੰਤਰਤਾ ਦਿਵਸ 'ਤੇ ਇਕੱਲੀ ਕਸ਼ਮੀਰੀ ਪੰਡਿਤ ਔਰਤ ਸ਼੍ਰੀਨਗਰ, ਕਸ਼ਮੀਰ 'ਚ 'ਭਾਰਤ ਮਾਤਾ ਦੀ ਜੈ' ਅਤੇ 'ਵੰਦੇ ਮਾਤਰਮ' ਦੇ ਨਾਅਰੇ ਲਗਾ ਰਹੀ ਹੈ। ਮੈਂ ਉਸ ਦੀ ਬਹਾਦੁਰੀ ਨੂੰ ਸਲਾਮ ਕਰਦਾ ਹਾਂ, ਜੈ ਹੋ।''