ਇਸ ਕਾਰਨ ਮਾਂ ਅਤੇ ਭੈਣ ਨੂੰ ਦੇ ਦਿੱਤੀ ਦਰਦਨਾਕ ਮੌਤ (ਤਸਵੀਰਾਂ)

02/20/2017 9:44:50 AM

ਗਾਂਧੀਧਾਮ— ਇੱਥੇ ਸ਼ੁੱਕਰਵਾਰ ਦੀ ਸਵੇਰ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ, ਜਿਸ ''ਚ ਮਾਨਸਿਕ ਰੂਪ ਨਾਲ ਬੀਮਾਰ ਬੇਟੀ ਨੇ ਸੋਂ ਰਹੀ ਮਾਂ-ਭੈਣ ਨੂੰ ਤਲਵਾਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਇਕ ਭੈਣ ਜ਼ਖਮੀ ਹਾਲਤ ''ਚ ਹਸਪਤਾਲ ''ਚ ਭਰਤੀ ਹੈ। ਕਤਲ ਤੋਂ ਬਾਅਦ ਦੋਸ਼ੀ ਆਪਣੀ ਮਾਂ-ਭੈਣ ਦੀ ਲਾਸ਼ ਕੋਲ ਗੁੰਮਸੁੰਮ ਹੋ ਕੇ ਬੈਠ ਗਈ। 17 ਸਾਲਾ ਲੜਕੀ ਜੋ ਮਾਨਸਿਕ ਰੂਪ ਨਾਲ ਬੀਮਾਰ ਹੈ, ਉਸ ਦਾ ਇਲਾਜ ਚੱਲ ਰਿਹਾ ਸੀ ਪਰ ਪੂਰਾ ਨਹੀਂ ਹੋ ਸਕਿਆ ਸੀ। ਸਵੇਰੇ 5.30 ਵਜੇ ਘਰ ਦੇ ਅੰਦਰ ਉਸ ਤੋਂ ਇਲਾਵਾ ਉਸ ਦੀ ਮਾਂ ਅਤੇ 2 ਭੈਣਾਂ ਸੁੱਤੀਆਂ ਹੋਈਆਂ ਸਨ, ਉਦੋਂ ਉਹ ਅਚਾਨਕ ਉੱਠੀ ਅਤੇ ਕਹਿਣ ਲੱਗੀ ਕਿ ਤੁਸੀਂ ਸਾਰੇ ਮੈਨੂੰ ਕਿਉਂ ਮਾਰਦੇ ਹੋ। ਅਜਿਹੇ ਕਹਿੰਦੇ ਹੋਏ ਉਸ ਨੇ ਸੁੱਤੀ ਹੋਈ ਮਾਂ ਅਤੇ ਦੋਹਾਂ ਭੈਣਾਂ ''ਤੇ ਲਗਾਤਾਰ ਤਲਵਾਰ ਨਾਲ ਵਾਰ ਕੀਤੇ। ਇਸ ਨਾਲ ਇਕ ਭੈਣ ਦੀ ਮੌਕੇ ''ਤੇ ਹੀ ਮੌਤ ਹੋ ਗਈ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮਾਂ ਦੀ ਮੌਤ ਹੋ ਗਈ। ਇਕ ਜ਼ਖਮੀ ਭੈਣ ਨੂੰ ਹਸਪਤਾਲ ''ਚ ਭਰਤੀ ਕਰਵਾਇਆ ਗਿਆ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਵੇਹੜੇ ''ਚ ਸੁੱਤੇ ਲੜਕੀ ਦੇ ਪਿਤਾ ਅਤੇ ਉਸ ਦੇ ਭਰਾਵਾਂ ਨੂੰ ਇਸ ਘਟਨਾ ਦੀ ਜਾਣਕਾਰੀ ਕਾਫੀ ਦੇਰ ਬਾਅਦ ਮਿਲੀ।
ਇਸ ਘਟਨਾ ਬਾਰੇ ਪੀ.ਆਈ. ਜੇ.ਪੀ. ਜਾਡੇਜਾ ਨੇ ਦੱਸਿਆ ਕਿ ਜਦੋਂ ਮਹਿਲਾ ਪੁਲਸ ਹਾਦਸੇ ਵਾਲੀ ਜਗ੍ਹਾ ''ਤੇ ਪੁੱਜੀ, ਉਦੋਂ ਖੂਨ ਨਾਲ ਲੱਥਪੱਥ ਭੈਣ ਦੀ ਲਾਸ਼ ਕੋਲ ਲੜਕੀ ਗੁੰਮਸੁੰਮ ਬੈਠੀ ਸੀ। ਕਾਫੀ ਪੁੱਛ-ਗਿੱਛ ''ਚ ਉਸ ਨੇ ਸਿਰਫ ਇਹੀ ਕਿਹਾ ਕਿ ਇਹ ਸਾਰੇ ਮੈਨੂੰ ਮਾਰਦੇ ਸਨ। ਬਾਅਦ ''ਚ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਸ ਨੇ ਕੀ ਕੀਤਾ ਤਾਂ ਉਸ ਨੇ ਇਸ ''ਤੇ ਆਪਣੀ ਅਗਿਆਨਤਾ ਜ਼ਾਹਰ ਕੀਤੀ। ਗੰਭੀਰ ਰੂਪ ਨਾਲ ਜ਼ਖਮੀ ਭੈਣ ਮਧੂ ਨੇ ਦੱਸਿਆ,''ਮੇਰੀ ਉਸ ਭੈਣ ਦੇ ਪਾਗਲਪਨ ਦਾ ਇਲਾਜ ਚੱਲ ਰਿਹਾ ਹੈ, ਜੋ ਅਜੇ ਤੱਕ ਪੂਰਾ ਨਹੀਂ ਹੋ ਸਕਿਆ ਹੈਘਟਨਾ ਦੀ ਇਕ ਰਾਤ ਪਹਿਲਾਂ ਉਸ ਦੀਆਂ ਹਰਕਤਾਂ ਤੋਂ ਤੰਗ ਆ ਕੇ ਮਾਂ ਨੇ ਉਸ ਨੂੰ ਇਕ ਥੱਪੜ ਮਾਰਿਆ ਸੀ, ਜਿਸ ਦਾ ਇਹ ਨਤੀਜਾ ਨਿਕਲਿਆ।''

 

Disha

This news is News Editor Disha