6ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਵਿਗਿਆਨ ਦਾ ਪੇਪਰ ਸਹੀ ਨਾ ਹੋਣ ਕਾਰਨ ਸੀ ਪਰੇਸ਼ਾਨ

03/21/2024 7:03:34 PM

ਹਿਸਾਰ (ਵਾਰਤਾ)- ਹਰਿਆਣਾ 'ਚ ਹਿਸਾਰ ਦੇ ਆਦਮਪੁਰ 'ਚ 6ਵੀਂ ਜਮਾਤ ਦੇ ਵਿਦਿਆਰਥੀ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀ ਨੇ ਵਿਗਿਆਨ ਦਾ ਪੇਪਰ ਸਹੀ ਨਾ ਹੋਣ ਕਾਰਨ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ 12 ਸਾਲਾ ਪ੍ਰਬਲ ਆਦਮਪੁਰ ਏਰੀਆ 'ਚ ਇਕ ਪ੍ਰਾਈਵੇਟ ਸਕੂਲ 'ਚ 6ਵੀਂ ਜਮਾਤ 'ਚ ਪੜ੍ਹ ਰਿਹਾ ਸੀ।

ਪੁਲਸ ਅਨੁਸਾਰ ਪ੍ਰਬਲ ਦੀਆਂ ਸਾਲਾਨਾ ਪ੍ਰੀਖਿਆਵਾਂ ਬੁੱਧਵਾਰ ਨੂੰ ਹੀ ਖ਼ਤਮ ਹੋਈਆਂ ਸਨ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਵਿਗਿਆਨ ਦਾ ਪੇਪਰ ਸਹੀ ਨਾ ਹੋਣ ਕਾਰਨ ਪਰੇਸ਼ਾਨ ਸੀ। ਜਿਸ ਕਾਰਨ ਉਹ ਨੇ ਖ਼ੁਦਕੁਸ਼ੀ ਕਰ ਲਈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

DIsha

This news is Content Editor DIsha