ਟੈਂਕਰ ਦੀ ਟੱਕਰ ਨਾਲ ਕਾਰ ਦੇ ਉੱਡੇ ਪਰਖੱਚੇ, 2 ਔਰਤਾਂ ਸਮੇਤ 6 ਦੀ ਮੌਤ

07/06/2018 1:56:39 PM

ਯਮੁਨਾਨਗਰ— ਯਮੁਨਾਨਗਰ ਦੇ ਕਸਬਾ ਸਾਢੌਰਾ 'ਚ ਇਕ ਦਰਦਨਾਕ ਸੜਕ ਹਾਦਸੇ ਨੇ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ ਜਦਕਿ ਹਾਦਸੇ 'ਚ ਗੰਭੀਰ ਜ਼ਖਮੀ ਤਿੰਨ ਲੋਕ ਜ਼ਿੰਦਗੀ ਅਤੇ ਮੌਤ ਵਿਚਕਾਰ ਜੰਗ ਲੜ ਰਹੇ ਹਨ। ਤੇਜ਼ ਰਫਤਾਰ ਨਾਲ ਕਾਰ ਅਤੇ ਤੇਲ ਦੇ ਟੈਂਕਰ ਦੀ ਆਹਮਣੇ-ਸਾਹਮਣੇ ਤੋਂ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮਹਿੰਦਰਾ ਗੱਡੀ ਨੂੰ ਕੱਟ ਦੇ ਲਾਸ਼ਾਂ ਨੂੰ ਅੰਦਰੋਂ ਬਾਹਰ ਕੱਢਿਆ ਗਿਆ। ਟੈਂਕਰ ਚਾਲਕ ਫਰਾਰ ਹੈ ਅਤੇ ਪੁਲਸ ਨੇ ਟੈਂਕਰ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿੰਡ ਰਸੂਲਪੁਰ ਸੁਰੇਂਦਰ ਆਪਣੇ ਪਰਿਵਾਰ ਨਾਲ ਯਮੁਨਾਨਗਰ ਗਿਆ ਸੀ। ਦੇਰ ਸ਼ਾਮ ਜਦੋਂ ਪੂਰਾ ਪਰਿਵਾਰ ਗੱਡੀ 'ਚ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਆ ਰਿਹਾ ਸੀ ਤਾਂ ਸਾਢੌਰਾ ਪਿੰਡ ਪੁੱਜਣ 'ਤੇ ਦੋ ਸੜਕਾਂ ਚੌਕ ਤੋਂ ਕੁਝ ਹੀ ਦੂਰੀ 'ਤੇ ਤੇਜ਼ ਰਫਤਾਰ ਤੋਂ ਆ ਰਹੇ ਇਕ ਟੈਂਕਰ ਦੀ ਗੱਡੀ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮਹਿੰਦਰਾ ਗੱਡੀ ਨੂੰ ਟੈਂਕਰ ਤੋਂ ਖਿੱਚ ਕੇ ਪਿੱਛੇ ਕੀਤਾ ਗਿਆ ਅਤੇ ਗੱਡੀ ਨੂੰ ਕੱਟਣ ਦੇ ਬਾਅਦ ਜ਼ਖਮੀਆਂ ਨੂੰ ਕਾਰ ਦੇ ਅੰਦਰੋਂ ਕੱਢਿਆ ਗਿਆ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।