ਇੰਦੌਰ ਹਵਾਈ ਅੱਡੇ ''ਤੇ 6 ਯਾਤਰੀ ਨਿਕਲੇ ਕੋਰੋਨਾ ਪਾਜ਼ੇਟਿਵ, ਦੁਬਈ ਦੀ ਉਡਾਣ ''ਚ ਸਵਾਰ ਹੋਣ ਤੋਂ ਰੋਕਿਆ

01/19/2022 12:51:43 PM

ਇੰਦੌਰ (ਭਾਸ਼ਾ)- ਇੰਦੌਰ ਦੇ ਦੇਵੀ ਅਹਿਲਿਆਬਾਈ ਹੋਲਕਰ ਕੌਮਾਂਤਰੀ ਹਵਾਈ ਅੱਡੇ 'ਤੇ ਬੁੱਧਵਾਰ ਨੂੰ ਤੁਰੰਤ ਜਾਂਚ 'ਚ ਤਿੰਨ ਔਰਤਾਂ ਸਮੇਤ 6 ਯਾਤਰੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਉਨ੍ਹਾਂ ਨੂੰ ਏਅਰ ਇੰਡੀਆ ਦੀ ਇੰਦੌਰ-ਦੁਬਈ ਉਡਾਣ 'ਚ ਸਵਾਰ ਹੋਣ ਤੋਂ ਰੋਕ ਦਿੱਤਾ। ਸਿਹਤ ਵਿਭਾਗ ਦੀ ਮੈਡੀਕਲ ਅਧਿਕਾਰੀ ਡਾ. ਪ੍ਰਿਯੰਕਾ ਕੌਰਵ ਨੇ ਦੱਸਿਆ,''ਇੰਦੌਰ ਦੁਬਈ ਦੀ ਹਫ਼ਤਾਵਾਰ ਉਡਾਣ ਦੇ ਹਰ ਯਾਤਰੀ ਦੀ ਸਥਾਨਕ ਹਵਾਈ ਅੱਡੇ 'ਤੇ ਰੈਪਿਡ ਆਰ.ਟੀ.-ਪੀ.ਸੀ.ਆਰ. ਜਾਂਚ ਕੀਤੀ ਜਾਂਦੀ ਹੈ। ਇਸ ਤੈਅ ਪ੍ਰਕਿਰਿਆ ਅਨੁਸਾਰ ਬੁੱਧਵਾਰ ਨੂੰ 67 ਯਾਤਰੀਆਂ ਦੀ ਜਾਂਚ ਕੀਤੀ ਗਈ। ਇਨ੍ਹਾਂ 'ਚੋਂ ਤਿੰਨ ਔਰਤਾਂ ਅਤੇ ਤਿੰਨ ਪੁਰਸ਼ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ।''

ਉਨ੍ਹਾਂ ਦੱਸਿਆ ਕਿ ਪੀੜਤਾਂ 'ਚ ਇੰਦੌਰ ਦੇ ਚਾਰ ਅਤੇ ਭੋਪਾਲ ਦੇ 2 ਯਾਤਰੀ ਸ਼ਾਮਲ ਹਨ। ਕੌਰਵ ਨੇ ਦੱਸਿਆ,''ਇਨ੍ਹਾਂ 'ਚੋਂ 5 ਲੋਕਾਂ ਨੇ ਕੋਰੋਨਾ ਰੋਕੂ ਟੀਕੇ ਦੀਆਂ 2-2 ਖੁਰਾਕਾਂ ਲੈ ਰੱਖੀਆਂ ਹਨ, ਜਦੋਂ ਕਿ ਇਕ ਔਰਤ ਨੇ ਮਹਾਮਾਰੀ ਵਿਰੁੱਧ 2 ਵੱਖ-ਵੱਖ ਟੀਕਿਆਂ ਦੀ ਕੁੱਲ ਚਾਰ ਖ਼ੁਰਾਕ ਲੈ ਰੱਖੀਆਂ ਹਨ।''  ਮੈਡੀਕਲ ਅਧਿਕਾਰੀ ਨੇ ਦੱਸਿਆ,''ਸਾਰੇ 6 ਪੀੜਤਾਂ 'ਚ ਮਹਾਮਾਰੀ ਦੇ ਲੱਛਣ ਨਹੀਂ ਹਨ। ਉਨ੍ਹਾਂ ਹਵਾਈ ਅੱਡੇ ਤੋਂ ਵਾਪਸ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਘਰਾਂ 'ਚ ਏਕਾਂਤਵਾਸ 'ਚ ਰਹਿਣ ਦੀ ਸਲਾਹ ਦਿੱਤੀ ਗਈ ਹੈ।''


DIsha

Content Editor

Related News