ਆਸਾਮ, ਕੇਰਲ, ਨਾਗਾਲੈਂਡ ਦੇ 6 ਨਵੇਂ ਚੁਣੇ ਮੈਂਬਰਾਂ ਨੇ ਰਾਜ ਸਭਾ ਦੀ ਮੈਂਬਰਤਾ ਦੀ ਸਹੁੰ ਚੁਕੀ

04/04/2022 1:38:32 PM

ਨਵੀਂ ਦਿੱਲੀ (ਭਾਸ਼ਾ)- ਆਸਾਮ, ਕੇਰਲ ਅਤੇ ਨਾਗਾਲੈਂਡ ਤੋਂ ਰਾਜ ਸਭਾ ਲਈ ਨਵੇਂ ਚੁਣੇ ਗਏ 6 ਮੈਂਬਰਾਂ ਨੇ ਸੋਮਵਾਰ ਨੂੰ ਉੱਚ ਸਦਨ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ। ਸਵੇਰੇ ਉੱਚ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਤਿੰਨੋਂ ਸੂਬਿਆਂ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਸਹੁੰ ਚੁੱਕਣ ਵਾਲਿਆਂ 'ਚ ਆਸਾਮ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪਵਿੱਤਰਾ ਮਾਰਗਰੀਟਾ, ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ (ਯੂ.ਪੀ.ਪੀ.ਐੱਲ.) ਦੇ ਰਵਾਂਗਵਾਰਾ ਨਾਰਜ਼ਾਰੀ, ਕੇਰਲ ਤੋਂ ਕਾਂਗਰਸ ਦੇ ਜੇ.ਬੀ. ਮਾਥਰ ਹੀਸ਼ਮ, ਭਾਰਤੀ ਕਮਿਊਨਿਸਟ ਪਾਰਟੀ ਦੇ ਸੰਦੋਸ਼ ਕੁਮਾਰ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਏ.ਏ. ਰਹੀਮ ਸ਼ਾਮਲ ਸਨ। 

ਇਨ੍ਹਾਂ ਤੋਂ ਇਲਾਵਾ ਨਾਗਾਲੈਂਡ ਤੋਂ ਭਾਜਪਾ ਦੇ ਐਸ ਫਾਂਗਨੋਨ ਕੋਨਯਕ ਨੇ ਵੀ ਉਪਰਲੇ ਸਦਨ ਦੀ ਮੈਂਬਰੀ ਦੀ ਸਹੁੰ ਚੁੱਕੀ। ਕੋਨਯਾਕ ਨਾਗਾਲੈਂਡ ਤੋਂ ਰਾਜ ਸਭਾ ਵਿਚ ਪਹੁੰਚਣ ਵਾਲੀ ਪਹਿਲੀ ਮਹਿਲਾ ਹੈ। ਉਹ ਬਿਨਾਂ ਵਿਰੋਧ ਚੁਣੀ ਗਈ। ਆਸਾਮ 'ਚ 2 ਸੀਟਾਂ 'ਤੇ ਹੋਈਆਂ ਰਾਜ ਸਭਾ ਚੋਣਾਂ 'ਚ ਭਾਜਪਾ ਗਠਜੋੜ ਨੂੰ ਜਿੱਤ ਹਾਸਲ ਹੋਈ ਸੀ, ਜਦੋਂ ਕਿ ਕੇਰਲ 'ਚ ਖੱਬੇ ਪੱਖੀ ਲੋਕਤੰਤਰੀ ਮੋਰਚੇ (ਐੱਲ.ਡੀ.ਐੱਫ.) ਨੇ 3 'ਚੋਂ 2 ਸੀਟਾਂ ਜਿੱਤੀਆਂ ਅਤੇ ਕਾਂਗਰਸ ਨੂੰ ਬਾਕੀ ਇਕ ਸੀਟ ਮਿਲੀ। 

DIsha

This news is Content Editor DIsha