ਤੇਲੰਗਾਨਾ ''ਚ ਸੜਕ ਹਾਦਸੇ ''ਚ 6 ਦੀ ਮੌਤ, 5 ਜ਼ਖਮੀ

08/23/2017 11:01:10 AM

ਆਸ਼ਿਫਾਬਾਦ— ਤੇਲੰਗਾਨਾ ਦੇ ਕੁਮਾਰਨ ਭੀਮ ਆਸ਼ਿਫਾਬਾਦ ਜ਼ਿਲੇ ਦੇ ਬਿੰਦਰਮ ਪਿੰਡ 'ਚ ਇਕ ਆਟੋ ਰਿਕਸ਼ਾ ਦੇ ਲਾਰੀ ਨਾਲ ਟਕਰਾਉਣ ਦੀ ਘਟਨਾ 'ਚ ਆਟੋ ਸਵਾਰ 6 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਪੁਲਸ ਅਨੁਸਾਰ ਇਹ ਘਟਨਾ ਮੰਗਲਵਾਰ ਨੂੰ ਉਸ ਸਮੇਂ ਹੋਈ ਜਦੋਂ ਆਟੋ ਰਿਕਸ਼ਾ ਸਵਾਰ ਲੋਕ ਸਾਰੰਡੀ ਪਿੰਡ 'ਚ ਭਵਾਨੀਮਾਤਾ ਮੰਦਰ ਦੇ ਦਰਸ਼ਨ ਤੋਂ ਬਾਅਦ ਝੁਰੀ ਪਿੰਡ ਆ ਰਹੇ ਸਨ। ਇਸ ਹਾਦਸੇ 'ਚ 2 ਲੋਕਾਂ ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ ਅਤੇ ਚਾਰ ਹੋਰ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਦਮ ਤੋੜ ਦਿੱਤਾ। ਜ਼ਖਮੀਆਂ ਨੂੰ ਇਲਾਜ ਲਈ ਮੰਚਰੀਅਲ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਇਸ ਸੰਬੰਧ 'ਚ ਇਕ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।