6 ਦਹਾਕਿਆਂ ਬਾਅਦ ਨਵੰਬਰ ਮਹੀਨੇ ''ਚ ''ਬਰਫ ਦੀ ਚਾਦਰ'' ਨੇ ਢੱਕਿਆ ਕਸ਼ਮੀਰ

11/29/2019 12:13:39 PM

ਸ਼੍ਰੀਨਗਰ—ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਕਸ਼ਮੀਰ ਦਾ ਤਾਪਮਾਨ ਡਿੱਗਦਾ ਹੀ ਜਾ ਰਿਹਾ ਹੈ। ਪਿਛਲੇ 24 ਘੰਟਿਆਂ 'ਚ ਘਾਟੀ ਦੇ ਕਈ ਹਿੱਸਿਆਂ 'ਚ ਬਾਰਿਸ਼ ਅਤੇ ਬਰਫਬਾਰੀ ਹੋਣ ਕਾਰਨ ਕਸ਼ਮੀਰ ਸ਼ੀਤ ਲਹਿਰ ਨਾਲ ਘਿਰਿਆ ਹੋਇਆ ਹੈ। ਕਸ਼ਮੀਰ 'ਚ 6 ਦਹਾਕਿਆਂ ਬਾਅਦ ਨਵੰਬਰ ਦੇ ਮਹੀਨੇ 'ਚ ਇੰਨੀ ਬਰਫਬਾਰੀ ਹੋਈ ਹੈ। ਪਿਛਲੇ ਸਾਲ ਵੀ ਨਵੰਬਰ ਦੇ ਪਹਿਲੇ ਹਫਤੇ 'ਚ ਬਰਫਬਾਰੀ ਹੋਈ ਹੈ ਪਰ ਇਸ ਵਾਰ ਲਗਾਤਾਰ 4 ਵਾਰ ਭਾਰੀ ਬਰਫਬਾਰੀ ਹੋਈ ਹੈ। ਜ਼ਿਆਦਾਤਰ ਬਰਫਬਾਰੀ ਸ਼੍ਰੀਨਗਰ 'ਚ ਦੇਖਣ ਨੂੰ ਮਿਲੀ ਹੈ।

ਦੱਸਣਯੋਗ ਹੈ ਕਿ ਆਮ ਤੌਰ 'ਤੇ ਸਰਦੀਆਂ ਦੀ ਸ਼ੁਰੂਆਤ ਨਵੰਬਰ ਮਹੀਨੇ 'ਚ ਹੁੰਦੀ ਹੈ ਪਰ ਭਾਰੀ ਬਰਫਬਾਰੀ ਦਸੰਬਰ ਤੋਂ ਬਾਅਦ ਜਾਂ ਜਨਵਰੀ ਦੇ ਮੱਧ 'ਚ ਹੁੰਦੀ ਸੀ, ਜਦੋਂ ਤਾਪਮਾਨ ਜ਼ੀਰੋ ਤੋਂ ਹੇਠਾ ਚਲਾ ਜਾਂਦਾ ਸੀ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਪਿਛਲੇ ਸਾਲ ਵੀ ਕਸ਼ਮੀਰ 'ਚ ਬਰਫ ਡਿੱਗੀ ਸੀ ਪਰ ਇਸ ਵਾਰ 2 ਮੌਸਮ ਚੱਕਰਾਂ ਕਾਰਨ ਇਹ ਔਸਤ ਨਾਲ 300 ਫੀਸਦੀ ਜ਼ਿਆਦਾ ਹੈ।

ਡਾਇਰੈਕਟਰ ਮੈਟ ਸੋਨਮ ਲੋਟਸ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਹ ਕਈ ਦਹਾਕਿਆਂ ਤੋਂ ਬਾਅਦ ਹੋਇਆ ਜਦੋਂ ਕਸ਼ਮੀਰ 'ਚ ਨਵੰਬਰ ਮਹੀਨੇ 'ਚ ਸਭ ਤੋਂ ਭਾਰੀ ਬਰਫਬਾਰੀ ਦਰਜ ਕੀਤੀ ਗਈ ਹੈ। ਪਿਛਲੇ ਸਾਲ ਵੀ ਕਸ਼ਮੀਰ 'ਚ ਬਰਫਬਾਰੀ ਦਰਜ ਕੀਤੀ ਗਈ ਸੀ। ਇਸ ਵਾਰ ਕਈ ਦਹਾਕਿਆਂ ਤੋਂ ਬਾਅਦ ਸਭ ਤੋਂ ਭਾਰੀ ਬਰਫਬਾਰੀ ਅਤੇ ਪਿਛਲੇ ਸਾਲ ਦੇ ਮੁਕਾਬਲੇ 'ਚ 300 ਗੁਣਾ ਜ਼ਿਆਦਾ ਹੋਈ ਹੈ। ਲੋਟਸ ਨੇ ਕਿਹਾ ਕਿ ਨਵੰਬਰ 1959 'ਚ ਘਾਟੀ 'ਚ ਭਾਰੀ ਬਰਫਬਾਰੀ ਹੋਈ ਸੀ। 6 ਦਹਾਕੇ ਪਹਿਲਾਂ ਕਸ਼ਮੀਰ 'ਚ 64.3 ਸੈਂਟੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ, ਜੋ ਕਿ ਖਾਸਤੌਰ 'ਤੇ ਸ਼੍ਰੀਨਗਰ 'ਚ। ਉਨ੍ਹਾਂ ਨੇ ਦੱਸਿਆ ਕਿ ਇਹ ਇੱਕ ਅਸਾਧਾਰਨ ਘਟਨਾ ਨਹੀਂ ਹੈ। ਨਵੰਬਰ 'ਚ ਪਹਿਲਾਂ ਵੀ ਬਰਫਬਾਰੀ ਦੇਖੀ ਗਈ ਹੈ ਨਵੀਂ ਗੱਲ ਇਹ ਹੈ ਕਿ ਇਸ ਵਾਰ ਔਸਤ ਤੋਂ ਜ਼ਿਆਦਾ ਬਰਫਬਾਰੀ ਹੋਈ ਹੈ। ਲੋਟਸ ਨੇ ਦੱਸਿਆ ਹੈ ਕਿ ਘਾਟੀ 'ਚ ਅਗਲੇ 2 ਹਫਤਿਆਂ ਤੱਕ ਮੌਸਮ 'ਚ ਸੁਧਾਰ ਹੋਵੇਗਾ। ਦਸੰਬਰ ਦੇ ਪਹਿਲੇ ਹਫਤੇ ਤੱਕ ਕਸ਼ਮੀਰ 'ਚ ਨਵੇਂ ਮੌਸਮ ਚੱਕਰ ਦੇ ਆਉਣ ਦੀ ਸੰਭਾਵਨਾ ਨਹੀਂ ਹੈ।

ਵਾਤਾਵਰਣ ਪ੍ਰੇਮੀ ਅਤੇ ਫਿਲਮ ਨਿਰਮਾਤਾ ਜਲਾਲ ਜਿਲਾਨੀ ਨੇ ਕਿਹਾ ਹੈ ਕਿ ਘਾਟੀ 'ਚ ਜਲਵਾਯੂ ਦੀ ਸਥਿਤੀ ਇੱਕ ਰੁਝਾਨ ਨੂੰ ਦਰਸਾਉਂਦੀ ਹੈ, ਜੋ ਜਲਵਾਯੂ ਬਦਲਾਅ ਵੱਲ ਸੰਕੇਤ ਕਰਦੀ ਹੈ। ਅਜਿਹਾ ਸਿਰਫ ਸਰਦੀਆਂ 'ਚ ਹੀ ਨਹੀਂ ਬਲਕਿ ਗਰਮੀਆਂ ਅਤੇ ਬਸੰਤ 'ਚ ਵੀ ਕਸ਼ਮੀਰ ਨੂੰ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਜਾਂ ਤਾਂ ਬਹੁਤ ਜ਼ਿਆਦਾ ਠੰਡ ਜਾਂ ਬਹੁਤ ਜ਼ਿਆਦਾ ਗਰਮੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਸ਼ਮੀਰ 'ਚ ਸਾਰੇ 4 ਮੌਸਮਾਂ 'ਚ ਬਦਲਾਏ ਆਇਆ ਹੈ, ਜੋ ਪਹਿਲਾਂ ਹੁੰਦਾ ਸੀ। ਪਿਛਲੇ ਸਾਲ 2 ਨਵੰਬਰ ਨੂੰ ਸ਼੍ਰੀਨਗਰ 'ਚ ਮੌਸਮ ਦੀ ਪਹਿਲੀ ਬਰਫਬਾਰੀ ਹੋਈ ਸੀ। ਜੋ 9 ਸਾਲ ਬਾਅਦ ਸ਼ਹਿਰ ਨੂੰ ਨਵੰਬਰ 'ਚ ਬਰਫਬਾਰੀ ਨਾਲ ਢੱਕ ਦਿੱਤਾ ਸੀ। ਕਸ਼ਮੀਰ 'ਚ ਅਜਿਹਾ ਹੋਣਾ ਅਸਾਧਾਰਨ ਨਹੀਂ ਹੈ।  

Iqbalkaur

This news is Content Editor Iqbalkaur