ਸੀਤਾਰਮਣ ਦੇ ਬਜਟ ਤੇ ਜੇਤਲੀ ਦਾ ਬਲਾਗ, ਦੱਸਿਆ ਅਰਥ ਵਿਵਸਥਾ ਲਈ ਕਿੰਨ੍ਹਾਂ ਹੈ ਪ੍ਰਭਾਵੀ

07/06/2019 5:30:58 PM

ਨਵੀਂ ਦਿੱਲੀ— ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਨੇ ਸ਼ਨੀਵਾਰ ਨੂੰ ਕਿਹਾ ਕਿ 2019-20 ਦਾ ਬਜਟ ਉੱਚ ਆਰਥਿਕ ਵਾਧੇ ਦੀ ਦਰ ਰਾਸਤੇ 'ਤੇ ਦੇਸ਼ ਦੀ ਵਾਪਸੀ ਨੂੰ ਲੈ ਕੇ ਰੂਪਰੇਖਾ ਪੇਸ਼ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਬਜਟ ਇਸ ਗੱਲ 'ਤੇ ਆਧਾਰਿਤ ਹੈ ਕਿ ਜੋ ਅਰਥ ਵਿਵਸਥਾਵਾਂ ਸੂਝਬੂਝ ਵਾਲੀ ਰਾਜ ਕੋਸ਼ਿਤ ਨੀਤੀਆਂ ਦਾ ਅਨੁਕਰਨ ਕਰਦੀ ਹੈ, ਉਹ ਰਾਜ ਕੋਸ਼ਿਤ ਮੋਰਚੇ 'ਤੇ ਲਾਪਰਵਾਹੀ ਕਰਨ ਵਾਲਿਆਂ ਦੀ ਤੁਲਨਾ 'ਚ ਪੁਰਸਕ੍ਰਿਤ ਹੁੰਦੀ ਹੈ।


ਬਜਟ ਪੇਸ਼ ਹੋਣ ਦੇ ਇਕ ਦਿਨ ਬਾਅਦ ਜੇਤਲੀ ਨੇ ਕਿਹਾ ਕਿ ਇਕ ਬੁਨਿਆਦੀ ਸਵਾਲ ਹਮੇਸ਼ਾ ਪੁੱਛਿਆ ਜਾਂਦਾ ਹੈ ਕਿ ਵਧੀਆ ਅਰਥ ਸ਼ਾਸਤਰ ਅਤੇ ਚੁਸਤ ਰਾਜਨੀਤੀ ਦੇ ਵਿਚਾਲੇ ਕਿਉਂ ਚੁਣਿਆ ਜਾਣਾ ਚਾਹੀਦਾ। ਉਨ੍ਹਾਂ ਨੇ 'ਦ ਬਜਟ 2019-20' ਦੇ ਸਿਰਲੇਖ ਤੋਂ ਆਪਣੀ ਪੋਸਟ 'ਚ ਕਿਹਾ ਕਿ ਇਹ ਵਿਕਲਪ ਅਨੁਚਿਤ ਹੈ ਕਿਉਂਕਿ ਕਿਸੇ ਵੀ ਸਰਕਾਰ ਨੂੰ ਬਣੇ ਰਹਿਣ ਅਤੇ ਪ੍ਰਦਰਸ਼ਨ ਲਈ ਦੋਵਾਂ ਦੀ ਜ਼ਰੂਰਤ ਹੁੰਦੀ ਹੈ। ਪ੍ਰਧਾਨ ਮੰਤਰੀ ਦਾ ਪਹਿਲਾਂ ਕਾਰਜਕਾਲ ਬਿਹਤਰੀਨ ਅਰਥ ਸ਼ਾਸਤਰ ਅਤੇ ਵਧੀਆ ਰਾਜਨੀਤੀ ਦੇ ਮਿਸ਼ਨ ਦਾ ਗਵਾਹ ਰਿਹਾ ਹੈ।


ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਬਜਟ ਵਿਕਾਸ ਦੀ ਆਸ਼ਾ ਰੱਖਣ ਵਾਲੇ ਭਾਰਤ ਦੇ ਲਈ ਰਾਜਨੀਤਿਕ ਦਿਸ਼ਾ ਸ੍ਰਿਸ਼ਟ ਕਰਦਾ ਹੈ। ਮੱਧਿਅਮ ਵਰਗ ਅਤੇ ਨਵ-ਮੱਧਿਅਮ ਵਰਗ ਦੇ ਹਿੱਤਾਂ ਨਾਲ ਜੁੜੀਆਂ ਕਈ ਚੀਜ਼ਾਂ ਨੂੰ ਪ੍ਰੋਤਸਾਹਿਤ ਦਿੱਤਾ ਗਿਆ ਹੈ। ਇਸ 'ਚ ਸਸਤਾ ਮਕਾਨ ਅਤੇ ਇਲੈਕਟ੍ਰਿਕ ਵਾਹਨ ਸ਼ਾਮਲ ਹੈ। ਇਸ ਤੋਂ ਇਲਾਵਾ ਰੋਜ਼ਗਾਰ ਸ੍ਰੋਜ਼ਨ ਅਤੇ ਨਿਵੇਸ਼ ਆਕਰਸ਼ਿਤ ਕਰਨ ਲਈ ਬੁਨਿਆਦੀ ਢਾਂਚੇ ਨਿਰਮਾਣ ਅਤੇ ਰੀਅਲ ਐਸਟੇਟ ਖੇਤਰ ਨੂੰ ਵੀ ਗਤੀ ਦੇਣ ਦੇ ਉਪਾਅ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆ 'ਚ ਤੇਜ਼ ਵਾਲੇ ਵਾਲਾ ਵੱਡੀ ਅਰਥ ਵਿਵਸਥਾ ਬਣਿਆ ਹੋਇਆ ਹੈ। ਪਿਛਲੇ ਦੋ-ਤਿੰਨ ਤਿਮਾਹੀਆਂ 'ਚ ਵਾਧਾ ਨਰਮ ਹੋਇਆ ਹੈ।

ਜੇਤਲੀ ਨੇ ਕਿਹਾ ਕਿ ਨਿਸ਼ਚਿਤ ਰੂਪ ਤੋਂ ਬਜਟ ਇਕ ਨੀਤੀ ਦਸਤਾਵੇਜ਼ ਦੇ ਰੂਪ 'ਚ ਆਰਥਿਕ ਵਾਧੇ ਦੇ ਮੋਰਚੇ 'ਤੇ ਭਾਰਤ ਨੂੰ ਪਟਰੀ 'ਤੇ ਜਾਣ ਨੂੰ ਲੈ ਕੇ ਰੂਪਰੇਖਾ ਨੂੰ ਰੱਖਦਾ ਹੈ। ਦੱਸਣਯੋਗ ਹੈ ਕਿ ਭਾਰਤ ਦੀ ਆਰਥਿਕ ਵਾਧਾ ਜਨਵਰੀ-ਮਾਰਚ ਤਿਮਾਹੀ 'ਚ ਘੱਟ ਕੇ ਪੰਜ ਸਾਲ ਦੇ ਨਿਊਨਤਮ ਪੱਧਰ 5.8 ਫੀਸਦੀ ਰਹੀ। ਪੂਰੇ ਵਿੱਤ ਸਾਲ 2018-19 'ਚ ਵੀ ਆਰਥਿਕ ਵਾਧੇ ਦਰ ਵੀ ਪੰਜ ਸਾਲ ਦੇ ਨਿਊਨਤਮ ਪੱਧਰ 6.8 ਫੀਸਦੀ ਰਹੀ। ਆਰਥਿਕ ਸਮੀਖਿਆ 'ਚ ਚਾਲੂ ਵਿੱਤ ਸਾਲ 'ਚ ਆਰਥਿਕ ਵਾਧਾ ਦਰ 7 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ।

satpal klair

This news is Content Editor satpal klair