ਬਜਟ 2020 : ਸੀਤਾਰਮਨ ਦੀ ਪੀਲੀ ਸਾੜ੍ਹੀ ਨੇ ਖਿੱਚਿਆ ਸੋਸ਼ਲ ਮੀਡੀਆ ਦਾ ਧਿਆਨ

02/01/2020 5:55:52 PM

ਨਵੀਂ ਦਿੱਲੀ—ਵਿੱਤੀ ਮੰਤਰੀ ਨਿਰਮਲਾ ਸੀਤਾਰਮਨ ਨਵੇਂ ਦਹਾਕੇ ਦੇ ਪਹਿਲੇ ਆਮ ਬਜਟ 2020-21 ਨੂੰ ਪੇਸ਼ ਕਰਨ ਲਈ ਸੰਸਦ 'ਚ ਹਲਦੀ ਵਰਗੇ ਪੀਲੇ ਰੰਗ ਦੀ ਸਾੜ੍ਹੀ 'ਚ ਪਹਿਨ ਕੇ ਪਹੁੰਚੀ। ਉਹ ਲਾਲ ਰੰਗ ਦੇ ਬਸਤੇ 'ਚ ਬਜਟ ਦਸਤਾਵੇਜ਼ ਲੈ ਕੇ ਲੋਕ ਸਭਾ 'ਚ ਆਏ, ਬਸਤੇ 'ਚ ਬਜਟ ਦਸਤਾਵੇਜ਼ ਕੱਢਣ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਉਨ੍ਹਾਂ ਦੀ ਮਦਦ ਕੀਤੀ।

ਬਸੰਤ ਪੰਚਮੀ ਦੇ ਠੀਕ ਬਾਅਦ ਪੇਸ਼ ਕੀਤੇ ਜਾ ਰਹੇ ਇਸ ਬਜਟ ਪੇਸ਼ਕਾਰੀ ਦੇ ਮੌਕੇ 'ਤੇ ਸੀਤਾਰਮਨ ਦੀ ਸਾੜ੍ਹੀ ਦੇ ਰੰਗ ਨੇ ਸੋਸ਼ਲ ਮੀਡੀਆ ਦਾ ਧਿਆਨ ਖਿੱਚਿਆ। ਉਹ ਪੀਲੇ ਰੰਗ ਦੀ ਸਾੜ੍ਹੀ 'ਚ ਸੀ। ਪੀਲਾ ਰੰਗ ਸੁੱਖ-ਸਮਰਿਧੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।


ਇਸ ਦੌਰਾਨ ਵਿੱਤੀ ਸੂਬਾ ਮੰਤਰੀ ਅਨੁਰਾਗ ਠਾਕੁਰ ਨੇ ਚਿੱਟੇ ਕੁੜਤੇ ਪਜ਼ਾਮੇ ਦੇ ਨਾਲ ਭੂਰੇ ਰੰਗ ਦਾ ਕੋਟ ਪਾਇਆ ਸੀ। ਇਸ ਤੋਂ ਪਹਿਲਾਂ ਠਾਕੁਰ ਨੇ ਸਵੇਰੇ ਆਪਣੇ ਨਿਵਾਸ 'ਤੇ ਪਵਨ ਪੁੱਤਰ ਹਨੂੰਮਾਨ ਅੱਗੇ ਦੇਸ਼ ਦੀ ਸੁੱਖ ਸਮਰਿਧੀ ਲਈ ਪ੍ਰਾਥਨਾ ਵੀ ਕੀਤੀ ਸੀ। ਨਿਰਮਲਾ ਸੀਤਾਰਮਨ ਦੇ ਬਜਟ ਪੇਸ਼ ਕਰਨ ਦਾ ਅੰਦਾਜ਼ ਪਿਛਲੇ ਵਿੱਤੀ ਮੰਤਰੀਆਂ ਦੀ ਤੁਲਨਾ ਤੋਂ ਕਾਫੀ ਵੱਖਰਾ ਹੈ। ਇਸ ਤੋਂ ਪਹਿਲਾਂ ਬੀਤੇ ਸਾਲ ਜੁਲਾਈ 'ਚ ਆਪਣੇ ਪਹਿਲੇ ਬਜਟ ਦੇ ਦੌਰਾਨ ਉਹ ਸੁਨਹਿਰੀ ਬਾਡਰ ਵਾਲੀ ਗੁਲਾਬੀ ਰੰਗ ਦੀ ਸਾੜ੍ਹੀ 'ਚ ਆਈ ਸੀ।

ਹਾਲਾਂਕਿ ਜਿਸ ਚੀਜ਼ ਨੇ ਲੋਕਾਂ ਦਾ ਸਭ ਤੋਂ ਜ਼ਿਆਦਾ ਧਿਆਨ ਖਿੱਚਿਆ ਉਹ ਉਨ੍ਹਾਂ ਦੇ ਬਸਤੇ 'ਚ ਬਜਟ ਦਸਤਾਵੇਜ਼ਾਂ ਨੂੰ ਰੱਖ ਕੇ ਲਿਆਉਣਾ ਰਿਹਾ। ਇਸ ਦੀ ਤੁਲਨਾ ਰਸਮੀ ਭਾਰਤੀ ਬਹੀਖਾਤਿਆਂ ਦੇ ਬਸਤੇ ਨਾਲ ਕੀਤੀ ਗਈ। ਇਸ 'ਤੇ ਭਾਰਤ ਦਾ ਰਾਜਕੀ ਅਸ਼ੋਕ ਚਿੰਨ੍ਹ ਅੰਕਿਤ ਸੀ।

Aarti dhillon

This news is Content Editor Aarti dhillon