ਸੀਤਾਰਮਨ ਨੇ ਤਾਮਿਲਨਾਡੂ ''ਚ ''ਰੱਖਿਆ ਉਦਯੋਗਿਕ ਕੋਰੀਡੋਰ'' ਦਾ ਕੀਤਾ ਉਦਘਾਟਨ

01/20/2019 3:23:29 PM

ਤਿਰਚਿਰਾਪੱਲੀ—ਦੇਸ਼ 'ਚ ਰੱਖਿਆ ਉਤਪਾਦਨ 'ਚ ਵਾਧਾ ਕਰਨ ਲਈ ਇਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਅੱਜ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਤਾਮਿਲਨਾਡੂ ਰੱਖਿਆ ਸਾਜੋਸਾਮਾਨ ਮੁਰੰਮਤ ਯੂਨਿਟਾਂ ਦੇ ਲਈ 'ਰੱਖਿਆ ਉਦਯੋਗਿਕ ਕੋਰੀਡੋਰ' ਦਾ ਉਦਘਾਟਨ ਕਰ ਦਿੱਤਾ ਹੈ। ਸੀਤਾਰਮਨ ਨੇ ਕਿਹਾ ਹੈ ਕਿ ਇਸ ਨੂੰ ਲੈ ਕੇ ਸਥਾਨਿਕ ਉਦਯੋਗ ਦੀ ਪ੍ਰਤੀਕਿਰਿਆ ਕਾਫੀ ਉਤਸ਼ਾਹਜਨਕ ਰਹੀ। ਇਸ ਕੋਰੀਡੋਰ ਨੂੰ 'ਤਾਮਿਲਨਾਡੂ ਰੱਖਿਆ ਉਤਪਾਦਨ ਚਤੁਰਭੁਜ' ਕਿਹਾ ਜਾਂਦਾ ਹੈ। ਇਸ 'ਚ ਨੋਡਲ ਸ਼ਹਿਰ 'ਚਤੁਰਭੁਜ' ਬਣਾਉਂਦੇ ਹਨ, ਜਿਨ੍ਹਾਂ ਸ਼ਹਿਰਾਂ 'ਚ ਚੇਨਈ, ਹੋਸੁਰ, ਸਾਲੇਮ, ਕੋਇੰਬਟੂਰ ਅਤੇ ਤਿਰਚਿਰਾਪੱਲੀ ਸ਼ਾਮਿਲ ਹਨ। 

ਰੱਖਿਆ ਉਦਯੋਗਿਕ ਕੋਰੀਡੋਰ ਬਣਾਉਣ ਦਾ ਉਦੇਸ਼ ਰੱਖਿਆ ਉਦਯੋਗਿਕ ਯੂਨਿਟਾਂ ਵਿਚਾਲੇ ਸੰਪਰਕ ਯਕੀਨੀ ਬਣਾਉਣਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਪਿਛਲੇ ਸਾਲ ਆਪਣੇ ਬਜਟ ਭਾਸ਼ਣ 'ਚ ਦੋ ਰੱਖਿਆ ਉਦਯੋਗਿਕ ਉਦਪਾਦਨ ਕੋਰੀਡੋਰ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ। ਸਰਕਾਰ ਨੇ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ 'ਚ ਕੋਰੀਡੋਰ ਬਣਾਉਣ ਦਾ ਉਦੇਸ਼ ਰੱਖਿਆ ਸੀ। ਪਿਛਲੇ ਸਾਲ 11 ਅਗਸਤ ਨੂੰ ਉੱਤਰ ਪ੍ਰਦੇਸ਼ ਰੱਖਿਆ ਉਦਯੋਗਿਕ ਕੋਰੀਡੋਰਾਂ ਦੀ ਸ਼ੁਰੂਆਤ ਅਲੀਗੜ੍ਹ ਤੋਂ ਹੋਈ ਸੀ। ਇਸ ਦੇ ਤਹਿਤ ਰੱਖਿਆ ਉਦਪਾਦਨ 'ਚ 3,732 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਗਿਆ ਸੀ।

Iqbalkaur

This news is Content Editor Iqbalkaur