ਸੀਤਾਮੜੀ ਸੜਕ ਹਾਦਸਾ: ਜ਼ਖਮੀਆਂ ਨੂੰ ਮਿਲਣ SKMCH ਪੁੱਜੇ ਸੁਸ਼ੀਲ ਮੋਦੀ

03/18/2018 4:42:44 PM

ਮੁਜਫੱਰਪੁਰ— ਬਿਹਾਰ ਦੇ ਉਪ-ਮੁੱਖਮੰਤਰੀ ਸੁਸ਼ੀਲ ਮੋਦੀ ਐਤਵਾਰ ਨੂੰ ਬੱਸ ਹਾਦਸੇ 'ਚ ਜ਼ਖਮੀ ਲੋਕਾਂ ਨੂੰ ਮਿਲਣ ਐਸ.ਕੇ.ਐਮ.ਸੀ.ਐਚ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਰਕਾਰ ਰਾਜ 'ਚ ਵਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਠੋਸ ਕਦਮ ਚੁੱਕੇਗੀ। ਉਨ੍ਹਾਂ ਨੇ ਡਾਕਟਰਾਂ ਨੂੰ ਜ਼ਖਮੀਆਂ ਦਾ ਵਧੀਆ ਇਲਾਜ ਕਰਨ ਦੇ ਨਿਰਦੇਸ਼ ਵੀ ਦਿੱਤੇ। 
ਉਪ-ਮੁੱਖਮੰਤਰੀ ਨੇ ਕਿਹਾ ਕਿ ਵਿਕਾਸ ਆਯੁਕਤ ਦੀ ਪ੍ਰਧਾਨਤਾ 'ਚ ਐਕਸੀਡੈਂਟ ਅਨਾਲਿਸਸ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਹਾਦਸੇ ਦੇ ਕਾਰਨਾਂ ਅਤੇ ਉਸ ਨੂੰ ਰੋਕਣ ਦੇ ਉਪਾਅ ਦੀ ਰਿਪੋਰਟ ਸਰਕਾਰ ਨੂੰ ਸੌਂਪੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬਹੁਤ ਜਲਦੀ ਬਿਹਾਰ ਸੁਰੱਖਿਅਤ ਸਕੂਲ ਬੱਸ ਟਰਾਂਸਪੋਰਟ ਅਤੇ ਰੈਗੂਲੇਸ਼ਨ ਨੀਤੀ ਬਣਾਵੇਗੀ ਤਾਂ ਜੋ ਸਕੂਲੀ ਬੱਚਿਆਂ ਨੂੰ ਸੜਕ ਹਾਦਸਿਆਂ ਤੋਂ ਬਚਾਇਆ ਜਾ ਸਕੇ। ਮੋਦੀ ਨੇ ਕਿਹਾ ਕਿ ਡਰਾਇਵਿੰਗ ਲਾਈਸੈਂਸ ਬਣਾਉਣ ਦੇ ਕਾਨੂੰਨ ਨੂੰ ਅਤੇ ਜ਼ਿਆਦਾ ਸਖ਼ਤ ਕੀਤਾ ਜਾਵੇਗਾ। 
ਸੁਸ਼ੀਲ ਮੋਦੀ ਨੇ ਕਿਹਾ ਕਿ ਮੁਜਫੱਰਪੁਰ 'ਚ ਘਟੀ ਘਟਨਾ ਦੁੱਖਦ ਹੈ। ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰ ਮੈਬਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਖਮੀਆਂ ਦੇ ਵਧੀਆ ਇਲਾਜ ਦੀ ਵਿਵਸਥਾ ਕੀਤੀ ਜਾ ਰਹੀ ਹੈ। ਜ਼ਰੂਰਤ ਪੈਣ 'ਤੇ ਜ਼ਖਮੀਆਂ ਨੂੰ ਪੀ.ਐਮ.ਸੀ.ਐਚ ਅਤੇ ਹੋਰ ਵੱਡੇ ਹਸਪਤਾਲਾਂ 'ਚ ਭੇਜਣ ਦੀ ਵਿਵਸਥਾ ਕੀਤੀ ਜਾਵੇਗੀ ਸੀਤਾਮੜੀ 'ਚ ਇਕ ਦਰਦਨਾਕ ਬੱਸ ਹਾਦਸੇ 'ਚ ਯਾਤਰੀਆਂ ਨਾਲ ਭਰੀ ਬੱਸ ਪੁੱਲ ਤੋਂ ਹੇਠਾਂ ਡਿੱਗ ਗਈ, ਜਿਸ 'ਚ 14 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਯਾਤਰੀ ਜ਼ਖਮੀ ਹੋ ਗਏ।