ਪੰਚਕੂਲਾ ਹਿੰਸਾ ਮਾਮਲੇ ''ਚ ''SIT'' ਨੇ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

02/14/2018 3:48:55 PM

ਪੰਚਕੂਲਾ — ਪੰਚਕੂਲਾ 'ਚ ਹੋਈ ਹਿੰਸਾ ਮਾਮਲੇ ਨੂੰ ਲੈ ਕੇ 'SIT' ਦੀ ਟੀਮ ਨੇ ਪੰਜਾਬ ਦੇ ਜ਼ਿਰਕਪੁਰ ਇਲਾਕੇ 'ਚੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਦੇ ਨਾਮ ਉਮੇਦ ਸਿੰਘ ਅਤੇ ਵਿਕਰਮ ਦੱਸੇ ਜਾ ਰਹੇ ਹਨ। ਦੋਵਾਂ ਦੋਸ਼ੀਆਂ ਨੂੰ ਅੱਜ ਪੰਚਕੂਲਾ ਦੀ ਜ਼ਿਲਾ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਨ੍ਹਾਂ ਦੋਵਾਂ ਦੋਸ਼ੀਆਂ 'ਤੇ ਪੰਚਕੂਲਾ 'ਚ ਹੋਈ ਹਿੰਸਾ ਅਤੇ ਅੱਗ ਲਗਾਉਣ ਦੀ ਘਟਨਾਵਾਂ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਇਨ੍ਹਾਂ 'ਚੋਂ ਦੋਸ਼ੀ ਉਮੇਦ ਸਿੰਘ 45 ਮੈਂਬਰੀ ਕਮੇਟੀ ਦਾ ਮੈਂਬਰ ਹੈ।