ਭੈਣ ਨੇ ਕਰਵਾਇਆ ਪ੍ਰੇਮ ਵਿਆਹ, ਨਾਬਾਲਗ ਭਰਾ ਨੇ ਗੋਲੀ ਮਾਰ ਕੇ ਲਈ ਜਾਨ

06/22/2019 5:04:01 PM

ਇੰਦੌਰ— ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲੇ 'ਚ ਝੂਠੀ ਸ਼ਾਨ ਦੇ ਨਾਂ 'ਤੇ 21 ਸਾਲਾ ਨਵ ਵਿਆਹੁਤਾ ਦੀ ਉਸ ਦੇ ਨਾਬਾਲਗ ਭਰਾ ਨੇ ਸ਼ਨੀਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਸਬ ਡਿਵੀਜ਼ਨਲ ਅਧਿਕਾਰੀ (ਐੱਸ.ਡੀ.ਓ.ਪੀ.) ਰਾਮ ਕੁਮਾਰ ਨੇ ਦੱਸਿਆ ਕਿ ਇੰਦੌਰ ਤੋਂ ਕਰੀਬ 30 ਕਿਲੋਮੀਟਰ ਦੂਰ ਰਾਵਦ ਪਿੰਡ 'ਚ ਬੁਲਬੁਲ (21) ਨੂੰ ਉਸ ਦੇ 17 ਸਾਲਾ ਭਰਾ ਨੇ ਗੋਲੀ ਮਾਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਭਰਾ ਦੇ ਹਮਲੇ 'ਚ ਬੁਰੀ ਤਰ੍ਹਾਂ ਜ਼ਖਮੀ ਨਵ ਵਿਆਹੁਤਾ ਨੂੰ ਇੰਦੌਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਰਾਏ ਨੇ ਦੱਸਿਆ ਕਿ ਬੁਲਬੁਲ ਨੇ ਆਪਣੇ ਭਾਈਚਾਰੇ ਤੋਂ ਵੱਖ ਜਾਤੀ ਦੇ ਕੁਲਦੀਪ ਨਾਲ ਕਰੀਬ 6 ਮਹੀਨੇ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ।

ਦੋਸ਼ ਹੈ ਕਿ ਇਸ ਵਿਆਹ ਨਾਲ ਬੁਲਬੁਲ ਦੇ ਪਰਿਵਾਰ ਵਾਲੇ ਨਾਰਾਜ਼ ਸਨ ਅਤੇ ਉਹ ਲੜਕੀ ਦੇ ਇਸ ਕਦਮ ਨੂੰ ਆਪਣੀ ਸ਼ਾਨ ਦੇ ਵਿਰੁੱਧ ਮੰਨ ਰਹੇ ਸਨ। ਉਨ੍ਹਾਂ ਨੇ ਕਿਹਾ,''ਬੁਲਬੁਲ ਅਤੇ ਕੁਲਦੀਪ ਰਾਵਦ ਪਿੰਡ ਦੇ ਰਹਿਣ ਵਾਲੇ ਸਨ ਪਰ ਨਵ ਵਿਆਹੁਤਾ ਜੋੜਾ ਵਿਆਹ ਤੋਂ ਬਾਅਦ ਪਿੰਡ ਤੋਂ ਬਾਹਰ ਰਹਿਣ ਚੱਲਾ ਗਿਆ ਸੀ। ਇਹ ਜੋੜਾ ਵਿਆਹ ਤੋਂ ਬਾਅਦ ਸ਼ਨੀਵਾਰ ਨੂੰ ਹੀ ਪਿੰਡ ਆਇਆ ਸੀ।'' ਐੱਸ.ਡੀ.ਓ.ਪੀ. ਨੇ ਦੱਸਿਆ ਕਿ ਬੁਲਬੁਲ ਦੇ ਨਾਬਾਲਗ ਭਰਾ ਨੂੰ ਪਿੰਡ ਆਉਣ ਦੀ ਖਬਰ ਮਿਲੀ ਤਾਂ ਉਹ ਕਥਿਤ ਤੌਰ 'ਤੇ ਗੁੱਸਾ ਹੋ ਕੇ ਉਸ ਦੇ ਘਰ ਪਹੁੰਚਿਆ ਅਤੇ ਉਸ ਦੇ ਸਿਰ 'ਚ ਗੋਲੀ ਮਾਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਤਲ ਤੋਂ ਬਾਅਦ ਦੋਸ਼ੀ ਖੁਦ ਹੀ ਬੇਟਮਾ ਥਾਣੇ ਪਹੁੰਚ ਗਿਆ। ਉਸ ਤੋਂ ਪੁੱਛ-ਗਿੱਛ ਦੇ ਨਾਲ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।

DIsha

This news is Content Editor DIsha