ਭਰਾ ਨੂੰ ਸੈਲਫੀ ਭੇਜਦੇ ਹੀ ਭੈਣ ਨੇ ਲਗਾਈ ਫਾਂਸੀ, ਪਤੀ ਬੋਲਿਆ- ''ਤਬੀਅਤ ਖਰਾਬ ਸੀ'' (ਦੇਖੋ ਤਸਵੀਰਾਂ)

10/07/2015 11:02:05 AM

ਟੀਕਮਗੜ੍ਹ- ਭੋਪਾਲ ਦੇ ਟੀਕਮਗੜ੍ਹ ਸ਼ਹਿਰ ਦੀ ਇਕ ਕਾਲੋਨੀ ''ਚ ਔਰਤ ਵੱਲੋਂ ਫਾਂਸੀ ਲਗਾ ਕੇ ਖੁਦਕੁਸ਼ੀ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਨੇ ਖੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦਾ ਕਤਲ ਕੀਤਾ ਗਿਆ ਹੈ। ਸਹੁਰੇ ਪਰਿਵਾਰ ਵਾਲੇ ਉਸ ਨੂੰ ਦਾਜ ਲਈ ਤੰਗ ਕਰਦੇ ਸਨ। ਮੰਗਲਵਾਰ ਨੂੰ ਔਰਤ ਦੇ ਪਰਿਵਾਰ ਵਾਲੇ ਥਾਣੇ ਪੁੱਜੇ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮੋਨਿਕਾ ਨੇ ਮੌਤ ਤੋਂ ਪਹਿਲਾਂ ਆਪਣੇ ਭਰਾ ਨੂੰ ਮੋਬਾਈਲ ''ਤੇ ਸੈਲਫੀ ਭੇਜੀ ਸੀ। ਇਸ ''ਚ ਉਹ ਆਪਣੇ ਬੇਟੇ ਨਾਲ ਕਾਫੀ ਖੁਸ਼ ਦਿਖਾਈ ਦੇ ਰਹੀ ਸੀ। ਕੈਲਾਸ਼ ਜੈਨ ਦੀ ਪਤਨੀ ਮੋਨਿਕਾ ਨੇ ਐਤਵਾਰ ਦੀ ਸਵੇਰ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਮੋਨਿਕਾ ਦਾ ਸਵਾ ਮਹੀਨੇ ਦਾ ਇਕ ਬੇਟਾ ਵੀ ਹੈ। ਮੋਨਿਕਾ ਦੇ ਭਰਾ ਨੀਲੇਸ਼ ਨੇ ਦੱਸਿਆ ਇਕ ਮੋਨਿਕਾ ਨੇ ਮੌਤ ਦੇ ਲਗਭਗ 6 ਘੰਟੇ ਪਹਿਲਾਂ ਆਪਣੇ ਬੇਟੇ ਨਾਲ ਸੈਲਫੀ ਭੇਜੀ ਸੀ। ਸੈਲਫੀ ''ਚ ਮੋਨਿਕਾ ਆਪਣੇ ਬੇਟੇ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਦੇਰ ਰਾਤ 3 ਵਜੇ ਮੋਨਿਕਾ ਦੇ ਪਤੀ ਕੈਲਾਸ਼ ਦੇ ਮੋਬਾਈਲ ''ਤੇ ਫੋਨ ਆਇਆ ਕਿ ਮੋਨਿਕਾ ਦੀ ਸਿਹਤ ਖਰਾਬ ਹੈ, ਜਲਦੀ ਆਉਣਾ। ਜਦੋਂ ਅਸੀਂ ਟੀਕਮਗੜ੍ਹ ਪੁੱਜੇ ਤਾਂ ਮੋਨਿਕਾ ਦੀ ਮੌਤ ਦੀ ਸੂਚਨਾ ਮਿਲੀ। 
ਮੋਨਿਕਾ ਦੀ ਮਾਂ ਦਾ ਕਹਿਣਾ ਹੈ ਕਿ ਬੇਟੀ ਦਾ ਵਿਆਹ ਫਰਵਰੀ 2009 ''ਚ ਹੋਇਆ ਸੀ। ਵਿਆਹ ਦੇ 6 ਸਾਲ ਬਾਅਦ ਵੀ ਕੋਈ ਸੰਤਾਨ ਨਾ ਹੋਣ ਕਾਰਨ ਸਹੁਰੇ ਪਰਿਵਾਰ ਦੇ ਲੋਕਾਂ ਵੱਲੋਂ ਤੰਗ ਕੀਤਾ ਜਾ ਰਿਹਾ ਹੈ। ਅਗਸਤ 2015 ''ਚ ਮੋਨਿਕਾ ਨੇ ਇਕ ਬੇਟੇ ਨੂੰ ਜਨਮ ਦਿੱਤਾ ਸੀ। ਸਥਿਤੀ ਥੋੜ੍ਹੀ ਠੀਕ ਹੋ ਗਈ ਸੀ ਪਰ ਸਹੁਰੇ ਪਰਿਵਾਰ ਵਾਲਿਆਂ ਨੇ 5 ਲੱਖ ਰੁਪਏ ਅਤੇ ਸੋਨੇ ਦੀ ਚੈਨ ਦੀ ਡਿਮਾਂਡ ਕੀਤੀ ਸੀ। ਇਸ ਤੋਂ ਪਰੇਸ਼ਾਨ ਹੋ ਕੇ ਮੋਨਿਕਾ ਨੇ ਇਕ ਦਿਨ ਪਹਿਲਾਂ ਹੀ ਆਪਣੇ ਭਰਾ ਨੂੰ ਮੋਬਾਈਲ ''ਤੇ ਜਾਣਕਾਰੀ ਦਿੱਤੀ ਸੀ। ਉੱਥੇ ਹੀ ਐੱਸਡੀਓਪੀ ਐੱਲ ਐੱਨ ਭਦੌਰੀਆ ਦਾ ਕਹਿਣਾ ਹੈ ਕਿ ਅਜੇ ਮੋਨਿਕਾ ਦੀ ਪੋਸਟਮਾਰਟਮ ਰਿਪੋਰਟ ਨਹੀਂ ਆਈ ਹੈ। ਅਜੇ ਸਿਰਫ ਵਿਆਹੁਤਾ ਦੇ ਪਰਿਵਾਰ ਵਾਲਿਆਂ ਨੇ ਅਰਜ਼ੀ ਦਿੱਤੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਦੂਜੇ ਪੱਖਾਂ ਦੇ ਬਿਆਨ ਅਜੇ ਨਹੀਂ ਹੋਏ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Disha

This news is News Editor Disha