ਸਿਸੌਦੀਆ ''ਤੇ ਸਰਕਾਰੀ ਪੈਸੇ ਦੀ ਗਲਤ ਵਰਤੋਂ ਦਾ ਦੋਸ਼, ਸੀ.ਬੀ.ਆਈ. ਕਰੇਗੀ ਜਾਂਚ, ਮੋਦੀ ਨੂੰ ਦਿੱਤੀ ਚਿਤਾਵਨੀ

01/19/2017 11:03:11 AM

ਨਵੀਂ ਦਿੱਲੀ— ''ਆਪ'' ਸਰਕਾਰ ਦੇ ਸੋਸ਼ਲ ਮੀਡੀਆ ਮੁਹਿੰਮ ''ਟਾਕ ਟੂ ਏ.ਕੇ.'' ਨਾਲ ਜੁੜੀਆਂ ਕਥਿਤ ਬੇਨਿਮੀਆਂ ਦੇ ਸਿਲਸਿਲੇ ''ਚ ਸੀ.ਬੀ.ਆਈ. ਨੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਅਤੇ ਹੋਰ ਦੇ ਖਿਲਾਫ ਸ਼ੁਰੂਆਤੀ ਜਾਂਚ ਦਰਜ ਕੀਤੀ। ਦਿੱਲੀ ਸਰਕਾਰ ਦੇ ਸਰਗਰਮ ਵਿਭਾਗ ਦੀ ਸ਼ਿਕਾਇਤ ''ਤੇ ਸ਼ੁਰੂਆਤੀ ਜਾਂਚ ਦਰਜ ਕੀਤੀ ਗਈ ਹੈ। ਸ਼ਿਕਾਇਤ ''ਚ ਦੋਸ਼ ਹੈ ਕਿ ਦਿੱਲੀ ਸਰਕਾਰ ਨੇ ''ਟਾਕ ਟੂ ਏ.ਕੇ.'' ਨੂੰ ਵਧਾਉਣ ਲਈ ਇਕ ਮਸ਼ਹੂਰ ਜਨਸੰਪਰਕ ਕੰਪਨੀ ਦੇ ਸਲਾਹਕਾਰ ਨੂੰ ਨਿਯੁਕਤ ਕੀਤਾ ਸੀ ਅਤੇ ਇਸ ਕੰਮ ਲਈ ਡੇਢ ਕਰੋੜ ਰੁਪਏ ਦਾ ਇਕ ਪ੍ਰਸਤਾਵ ਤਿਆਰ ਕੀਤਾ ਗਿਆ ਸੀ।
ਇਸ ਤੋਂ ਨਿਰਾਸ਼ ਸਿਸੌਦੀਆ ਨੇ ਟਵੀਟ ਕੀਤਾ,''''ਸਵਾਗਤ ਹੈ ਮੋਦੀ ਜੀ। ਆਓ ਮੈਦਾਨ ''ਚ। ਵੀਰਵਾਰ ਦੀ ਸਵੇਰ ਤੁਹਾਡੀ ਸੀ.ਬੀ.ਆਈ. ਦਾ ਆਪਣੇ ਘਰ ਅਤੇ ਦਫ਼ਤਰ ''ਚ ਇੰਤਜ਼ਾਰ ਕਰਾਂਗਾ।'''' ਇਸ ਤੋਂ ਬਾਅਦ ਕੇਜਰੀਵਾਲ ਨੇ ਵੀ ਟਵੀਟ ਕਰ ਕੇ ਪ੍ਰਧਾਨ ਮੰਤਰੀ ਮੋਦੀ ''ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ,''''ਵਾਹ ਰੇ ਮੋਦੀ ਜੀ। ਰਿਸ਼ਵਤ ਖਾਓ ਖੁਦ ਅਤੇ ਕੇਸ ਕਰੋ ਹਮ ਪੇ। ਚੋਰੀ ਅਤੇ ਸੀਨਾਜ਼ੋਰੀ।''''

Disha

This news is News Editor Disha