ਸਵਾਤੀ ਦੇ ਸਮਰਥਨ ''ਚ ਸਿਸੌਦੀਆ, ਬੋਲੇ- ਨੇਤਾਵਾਂ ਦੀ ਸੁਰੱਖਿਆ ''ਚ ਲੱਗੀ ਹੈ ਦਿੱਲੀ ਪੁਲਸ

04/18/2018 9:53:04 AM

ਨਵੀਂ ਦਿੱਲੀ— ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਦੀ ਚੇਅਰਪਰਸਨ ਸਵਾਤੀ ਮਾਲੀਵਾਲ, ਬੱਚੀਆਂ ਦੇ ਬਲਾਤਕਾਰੀਆਂ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ 5 ਦਿਨਾਂ ਤੋਂ ਭੁੱਖ-ਹੜਤਾਲ 'ਤੇ ਹੈ। ਮੰਗਲਵਾਰ ਨੂੰ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਵੀ ਸਵਾਤੀ ਨੂੰ ਸਮਰਥਨ ਦੇਣ ਰਾਜਘਾਟ ਪੁੱਜੇ। ਇੱਥੇ ਉਨ੍ਹਾਂ ਨੇ ਕਿਹਾ ਕਿ ਭਾਰਤ ਮਾਤਾ ਦੀ ਬੇਟੀ ਭੁੱਖ-ਹੜਤਾਲ 'ਤੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਤੋਂ ਭਾਵੇਂ ਬਲਾਤਕਾਰੀਆਂ ਨੂੰ ਨਾ ਕੱਢੇ, ਸਗੋਂ ਸਾਰੇ ਬਲਾਤਕਾਰੀਆਂ ਨੂੰ ਸ਼ਾਮਲ ਕਰ ਲਵੇ, ਜਨਤਾ ਖੁਦ ਸੱਤਾ ਤੋਂ ਹਟਾ ਦੇਵੇਗੀ। ਦਿੱਲੀ 'ਚ 66 ਹਜ਼ਾਰ ਪੁਲਸ ਕਰਮਚਾਰੀਆਂ ਦੀ ਲੋੜ ਹੈ। ਮੌਜੂਦਾ ਸਮੇਂ ਦੀ ਅੱਧੀ ਪੁਲਸ ਨੇਤਾਵਾਂ ਦੀ ਸੁਰੱਖਿਆ 'ਚ ਲੱਗੀ ਹੈ ਤਾਂ ਬਾਕੀ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਪਿੱਛੇ, ਪੱਤਰਕਾਰਾਂ ਦੇ ਪਿੱਛੇ ਅਤੇ ਸਮਾਜਸੇਵੀਆਂ ਦੇ ਪਿੱਛੇ ਲੱਗੀ ਹੈ।
ਕੇਂਦਰ ਸਰਕਾਰ ਦਿੱਲੀ 'ਚ ਪੁਲਸ ਕਰਮਚਾਰੀਆਂ ਦੀ ਭਰਤੀ ਕਰਦੀ ਹੈ ਤਾਂ ਬੇਰੋਜ਼ਗਾਰੀ ਮਿਟੇਗੀ ਅਤੇ ਬੇਟੀਆਂ ਨੂੰ ਸੁਰੱਖਿਆ ਮਿਲੇਗੀ। ਗੈਸਟ ਟੀਚਰਜ਼ ਨੂੰ ਪੱਕਾ ਕਰਨ ਦਾ ਮਸੌਦਾ ਦਿੱਲੀ ਸਰਕਾਰ 2 ਦਿਨਾਂ 'ਚ ਲਿਆਈ ਸੀ, ਜਿਸ ਨੂੰ ਕੋਰਟ 'ਚ ਜਮ੍ਹਾ ਕੀਤਾ ਗਿਆ। ਜੇਕਰ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਥੋੜ੍ਹੀ ਜਿਹੀ ਵੀ ਚਿੰਤਾ ਹੈ ਤਾਂ 4 ਆਈ.ਏ.ਐੱਸ. ਅਧਿਕਾਰੀਆਂ ਨੂੰ ਬਿਠਾਓ ਅਤੇ ਸਖਤ ਕਾਨੂੰਨ ਅਤੇ ਪੁਲਸ ਦਾ ਇੰਤਜ਼ਾਮ ਕਰੋ। ਸੱਤਾ 'ਚ ਬੈਠੇ ਜਿਨ੍ਹਾਂ ਲੋਕਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ, ਉਹੀ ਬਲਾਤਕਾਰੀਆਂ ਦੇ ਪੱਖ 'ਚ ਪ੍ਰਦਰਸ਼ਨ ਕਰ ਰਹੇ ਹਨ। ਓਨਾਵ ਅਤੇ ਕਠੂਆ ਦੀ ਘਟਨਾ 'ਚ ਅਜਿਹਾ ਦਿੱਸਿਆ।
ਸਵਾਤੀ ਦੀ ਭੁੱਖ-ਹੜਤਾਲ 'ਤੇ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਰੇਪਿਸਟ ਦੇ ਖਿਲਾਫ ਸਖਤ ਕਾਨੂੰਨ ਬਣਾਉਣਾ ਤਪੱਸਿਆ ਹੈ। ਅਸੀਂ ਖੁਦ ਨੂੰ ਬਰਬਾਦ ਕਰ ਕੇ ਦੇਸ਼ ਲਈ ਕੁਝ ਵੀ ਕਰ ਸਕਦੇ ਹਨ। ਦਿੱਲੀ ਸਰਕਾਰ ਆਪਣੇ ਪੱਧਰ 'ਤੇ ਕੋਰਟ ਬਣਾਉਣ ਨੂੰ ਤਿਆਰ ਹੈ। ਕੇਂਦਰ ਸਰਕਾਰ ਖਾਕਾ ਬਣਾ ਕੇ ਰਾਜਘਾਟ 'ਤੇ ਲੈ ਕੇ ਆਏ। ਮਨੀਸ਼ ਨੇ ਕਿਹਾ ਕਿ ਅੰਦੋਲਨ ਨੂੰ ਵੱਡਾ ਕਰਨਾ ਹੈ। ਘਰ-ਘਰ ਤੱਕ ਆਵਾਜ਼ ਪਹੁੰਚਾਉਣ ਦੀ ਲੋੜ ਹੈ। ਮੀਡੀਆ ਦੇ ਮਾਧਿਅਮ ਨਾਲ ਆਵਾਜ਼ ਜ਼ਰੂਰ ਪ੍ਰਧਾਨ ਤੱਕ ਪੁੱਜੇਗੀ। ਉੱਥੇ ਹੀ ਅਸਮਿਤਾ ਥੀਏਟਰ ਗਰੁੱਪ ਦੇ ਕਲਾਕਾਰਾਂ ਨੇ ਮਹਿਲਾ ਸੁਰੱਖਿਆ 'ਚ ਪੇਸ਼ਕਾਰੀ ਵੀ ਦਿੱਤੀ।