ਮੋਗਾ ਤੋਂ ਬਾਅਦ ਹੁਣ ਸਿਰਸਾ 'ਚ ਲਹਿਰਾਇਆ ਗਿਆ ਖ਼ਾਲਿਸਤਾਨੀ ਝੰਡਾ, 4 ਲੋਕ ਗ੍ਰਿਫਤਾਰ

08/20/2020 11:46:47 AM

ਹਰਿਆਣਾ- ਸਿਰਸਾ ਜ਼ਿਲ੍ਹੇ ਦੇ ਕਾਲਾਂਵਲੀ ਖੇਤਰ ਦੇ ਪਿੰਡ ਸਿੰਘਪੁਰਾ 'ਚ ਬਣੀ ਚੌਪਾਲ ਦੀ ਸ਼ੈੱਡ 'ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਨੌਜਵਾਨ ਅਤੇ ਨਾਬਾਲਗ ਨੇ ਇਸ ਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ। ਜਿਵੇਂ ਹੀ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਤੁਰੰਤ ਮੌਕੇ 'ਤੇ ਪਹੁੰਚੀ। ਪੁਲਸ ਨੇ ਇਸ ਮਾਮਲੇ 'ਚ ਚਾਰ ਸ਼ਰਾਰਤੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਚਾਰਾਂ ਨੇ ਪੰਜਾਬ ਦੇ ਮੋਗਾ 'ਚ ਆਜ਼ਾਦੀ ਦਿਹਾੜੇ ਤੋਂ ਪਹਿਲੀ ਸ਼ਾਮ ਲਗਾਏ ਗਏ ਖ਼ਾਲਿਸਤਾਨ ਦੇ ਝੰਡਿਆਂ ਦਾ ਵਾਇਰਲ ਵੀਡੀਓ ਦੇਖਣ ਤੋਂ ਬਾਅਦ ਪਿੰਡ 'ਚ ਝੰਡਾ ਲਹਿਰਾਉਣ ਦੀ ਸੋਚੀ ਸੀ। 

ਈ.ਐੱਚ.ਏ.ਸੀ. ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਰੂਪਿੰਦਰ ਉਰਫ਼ ਰਿਮ ਅਤੇ ਯੁੱਧਵੀਰ ਉਰਫ਼ ਜੋਨੀ ਨੇ ਝੰਡਾ ਲਹਿਰਾਇਆ। ਉੱਥੇ ਹੀ ਪਿੰਡ ਸਿੰਘਪੁਰਾ ਵਾਸੀ ਗੁਰਜੀਤ ਅਤੇ ਤਲਵੰਡੀ ਸਾਬੋ ਦੇ ਇਕ ਨਾਬਾਲਗ ਨੇ ਇਸ ਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਅਪੋਲਡ ਕੀਤੀ। ਇਸ ਮਾਮਲੇ 'ਚ ਕਾਲਾਂਵਲੀ ਥਾਣੇ ਦੀ ਸਿੰਘਪੁਰਾ ਪੁਲਸ ਚੌਕੀ 'ਚ ਦਿੱਤੀ ਸ਼ਿਕਾਇਤ 'ਚ ਈ.ਐੱਚ.ਏਸੀ. ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਕਾਲਾਂਵਲੀ ਥਾਣੇ 'ਚ ਬਤੌਰ ਐੱਸ.ਏ. ਦੇ ਰੂਪ 'ਚ ਤਾਇਨਾਤ ਹਨ। ਬੀਤੇ ਦਿਨ ਉਹ ਸਰਕਾਰੀ ਕੰਮ ਤੋਂ ਪਿੰਡ ਸਿੰਘਪੁਰਾ ਆਇਆ ਹੋਇਆ ਸੀ। ਇਸ ਦੌਰਾਨ ਉਸ ਨੇ ਦੇਖਿਆ ਕਿ ਸਿੰਘਪੁਰਾ 'ਚ ਚੌਪਾਲ ਦੇ ਅੱਗੇ ਬਣੇ ਸ਼ੈੱਡ ਦੇ ਉੱਪਰ ਖ਼ਾਲਿਸਤਾਨ ਜ਼ਿੰਦਾਬਾਦ ਦਾ ਝੰਡਾ ਲੱਗਾ ਹੋਇਆ ਸੀ। ਝੰਡੇ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕ ਸਕਦੀਆਂ ਹਨ। ਖ਼ਾਲਿਸਤਾਨ ਦਾ ਝੰਡਾ ਲਹਿਰਾਏ ਜਾਣ ਦਾ ਮਾਮਲਾ ਪੁਲਸ ਵਿਭਾਗ ਨੇ ਉੱਚ ਅਧਿਕਾਰੀਆਂ ਦੇ ਵੀ ਨੋਟਿਸ 'ਚ ਹੈ।


DIsha

Content Editor

Related News