ਰਾਮ ਰਹੀਮ ਨੇ ਵਾਇਰਸ ਬਾਰੇ 8 ਸਾਲ ਪਹਿਲਾ ਕੀਤਾ ਸੀ ਸਾਵਧਾਨ, ਡੇਰਾ ਸੱਚਾ ਸੌਦਾ ਨੇ ਕੀਤਾ ਦਾਅਵਾ

04/05/2020 4:46:44 PM

ਸਿਰਸਾ-ਪੂਰੀ ਦੁਨੀਆ ਇਸ ਸਮੇਂ ਕੋਰੋਨਾਵਾਇਰਸ ਖਿਲਾਫ ਜੰਗ ਲੜ੍ਹ ਰਹੀ ਹੈ। ਲੋਕ ਸੁਰੱਖਿਆ ਦੇ ਮਿਆਰਾਂ ਦਾ ਪਾਲਣ ਕਰਦੇ ਹੋਏ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਯਤਨ ਕਰ ਰਹੇ ਹਨ। ਡਾਕਟਰ ਅਤੇ ਵਿਗਿਆਨਿਕ ਵੀ ਤਮਾਮ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ। ਇਸ ਦੌਰਾਨ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁਖੀ ਅਤੇ ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 8 ਸਾਲ ਪਹਿਲਾਂ ਭਾਵ ਸਾਲ 2012 'ਚ ਹੀ ਇਸ ਬੀਮਾਰੀ ਦੀ ਆਹਟ ਸੁਣ ਲਈ ਸੀ। ਡੇਰੇ ਵੱਲੋਂ ਪ੍ਰਕਾਸ਼ਿਤ ਇਕ ਆਰਟੀਕਲ 'ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ। ਪਿਛਲੇ ਮਹੀਨੇ ਡੇਰੇ ਦੀ ਆਫੀਸ਼ਿਅਲੀ ਵੈੱਬਸਾਈਟ 'ਪੂਰੀ ਦੁਨੀਆ ਨੂੰ ਹਿਲਾ ਕੇ ਰੱਖਣ ਵਾਲੇ ਵਾਇਰਸ ਤੋਂ ਖੁਦ ਨੂੰ ਕਿਵੇ ਸੁਰੱਖਿਅਤ ਰੱਖੀਏ' ਨਾਂ ਦੇ ਆਰਟੀਕਲ 'ਚ ਇਹ ਦਾਅਵਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਡੇਰਾ ਮੁਖੀ ਰਾਮ ਰਹੀਮ ਇਸ ਸਮੇਂ ਸਾਧਵੀ ਯੌਨ ਸ਼ੋਸ਼ਣ ਅਤੇ ਕਤਲ ਦੇ ਦੋਸ਼ 'ਚ ਰੋਹਤਕ ਦੀ ਸੁਨਾਰੀਆ ਜੇਲ 'ਚ ਸਜ਼ਾ ਕੱਟ ਰਹੇ ਹਨ।

ਪਿਛਲੇ ਮਹੀਨੇ ਪਬਲਿਸ਼ ਹੋਏ ਆਰਟੀਕਲ 'ਚ ਦਾਅਵਾ-
14 ਮਾਰਚ ਦੀ ਤਾਰੀਕ 'ਚ ਡੇਰੇ ਦੀ ਵੈੱਬਸਾਈਟ 'ਤੇ ਪਬਲਿਸ਼ ਹੋਏ ਆਰਟੀਕਲ 'ਚ ਹੱਥਾਂ ਨੂੰ ਸਾਫ ਰੱਖਣ ਅਤੇ ਹੈਂਡ ਸੈਨੇਟਾਈਜ਼ੇਸ਼ਨ ਦੇ ਮਹੱਤਵ 'ਤੇ ਜ਼ੋਰ ਦਿੱਤਾ ਗਿਆ ਸੀ ਅਤੇ ਇਸ ਨੂੰ ਹੀ ਵਾਇਰਸ ਤੋਂ ਮੁਕਤ ਰਹਿਣ ਦਾ ਬੇਸਿਕ ਅਤੇ ਅਸਰਦਾਰ ਤਰੀਕਾ ਦੱਸਿਆ ਗਿਆ ਹੈ। ਰਾਮ ਰਹੀਮ ਨੇ 2012 'ਚ  ਸਭ ਤੋਂ ਜ਼ਿਆਦਾ ਲੋਕਾਂ ਦੇ ਹੈਂਡ ਸੈਨੇਟਾਈਜ਼ ਕਰਨ ਦਾ ਵਰਲਡ ਰਿਕਾਰਡ ਸੈੱਟ ਕੀਤਾ ਸੀ। ਅਸੀਂ ਦੇਖ ਸਕਦੇ ਹਾਂ ਕਿ ਰਾਮ ਰਹੀਮ ਉਸ ਸਮੇਂ ਹੀ ਇਸ ਆਫਤ ਦੀ ਆਵਾਜ਼ ਨੂੰ ਜਾਣ ਗਏ ਸੀ। ਉਨ੍ਹਾਂ ਨੇ ਆਪਣੇ ਡੇਰਾ ਪ੍ਰੇਮੀਆਂ 'ਚ ਇਸ ਆਦਤ ਨੂੰ ਪਾ ਦਿੱਤਾ ਸੀ।

ਇਸ ਗੱਲ ਨੂੰ ਸਾਬਿਤ ਕਰਨ ਲਈ ਡੇਰੇ ਵੱਲੋਂ ਆਰਟੀਕਲ 'ਚ ਇਕ ਲਿੰਕ ਵੀ ਦਿੱਤਾ ਗਿਆ ਹੈ, ਜਿਸ 'ਚ ਇਕ ਈਵੈਂਟ 'ਚ 7675 ਲੋਕਾਂ ਦੁਆਰਾ ਹੱਥ ਸੈਨੇਟਾਈਜ਼ ਕਰਕੇ ਰਿਕਾਰਡ ਸੈੱਟ ਕਰਨ ਦਾ ਜ਼ਿਕਰ ਹੈ। ਦਾਅਵੇ ਮੁਤਾਬਕ ਹਰਿਆਣਾ ਦੇ ਸਿਰਸਾ 'ਚ ਸਤੰਬਰ 2012 'ਚ ਡੇਰਾ ਸੱਚਾ ਸੌਦਾ ਦੇ ਐੱਸ.ਐੱਮ.ਜੀ. ਸਪੋਰਟਸ ਕੰਪਲੈਕਸ 'ਚ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਈਵੈਂਟ ਦਾ ਆਯੋਜਨ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਅਤੇ ਸ਼ਾਹ ਸਤਨਾਮ ਜੀ ਦੁਆਰਾ ਕੀਤਾ ਗਿਆ ਸੀ।

ਜਾਨਵਰ-ਕੀੜੇ ਖਾਣ ਕਾਰਨ ਹੋਇਆ ਕੋਰੋਨਾ-
ਆਰਟੀਕਲ 'ਚ ਰਾਮ ਰਹੀਮ ਦੇ ਟਿਪਸ ਨੂੰ ਫਾਲੋ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਗਿਆ ਹੈ, 'ਗੁਰੂਜੀ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦਹਾਕਿਆਂ ਤੋਂ ਬੀਮਾਰੀ ਕਾਰਨ ਹੋਣ ਵਾਲੀ ਮੌਤ ਨੂੰ ਲੈ ਕੇ ਚਿਤਾਵਨੀ ਦੇ ਰਹੇ ਹਨ। ਇਸ ਵਾਇਰਸ ਦਾ ਮੁੱਖ ਕਾਰਨ ਸੱਪ ਅਤੇ ਚਮਗਿੱਦੜ ਵਰਗੇ ਜਾਨਵਰਾਂ ਨੂੰ ਖਾਂਦੇ ਹਨ। ਇਸ ਵਾਇਰਸ ਦੀ ਸ਼ੁਰੂਆਤ ਚੀਨ 'ਚ ਹੋਈ ਅਤੇ ਸਾਰਿਆਂ ਨੂੰ ਪਤਾ ਹੈ ਕਿ ਚੀਨੀ ਲੋਕ ਜਾਨਵਰਾਂ ਅਤੇ ਕੀੜਿਆਂ ਨੂੰ ਖਾਂਦੇ ਹਨ। ਦੁਨੀਆ ਨੂੰ ਹੁਣ ਤੈਅ ਕਰ ਲੈਣ ਦੀ ਜਰੂਰਤ ਹੈ ਕਿ ਉਨ੍ਹਾਂ ਨੂੰ ਖਾਣ ਦੀ ਪਲੇਟ 'ਚ ਕੀ ਚਾਹੀਦਾ।"

ਭਾਰਤੀ ਪਰੰਪਰਾ ਦਾ ਪਾਲਣ ਕਰੇ, ਗਾਂ ਦਾ ਦੁੱਧ ਪੀਓ-
ਇਸ ਦੇ ਨਾਲ ਹੀ ਆਰਟੀਕਲ 'ਚ ਭਾਰਤੀ ਪਰੰਪਰਾ ਮੁਤਾਬਕ ਸ਼ੁੱਭਕਾਮਨਾਵਾਂ ਦੇ ਤਰੀਕਿਆਂ ਅਤੇ ਗਾਂ ਦਾ ਦੁੱਧ ਪੀਣ ਦੀ ਗੱਲ ਵੀ ਕੀਤੀ ਗਈ ਹੈ। ਆਰਟੀਕਲ 'ਚ ਲਿਖਿਆ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਸਾਡੇ ਰਿਸ਼ੀ-ਮੁੰਨੀਆਂ ਨੇ ਅਜਿਹੇ ਖਤਰੇ ਸਬੰਧੀ ਪਤਾ ਲਾ ਲਿਆ ਸੀ। ਇਸ ਕਾਰਨ ਉਨ੍ਹਾਂ ਨੇ ਹਿੰਦੂਆਂ ਦੀ ਇਸ ਜੀਵਨਸ਼ੈਲੀ ਦਾ ਨਿਰਮਾਣ ਕੀਤਾ। ਗੁਰੂ ਜੀ ਗਾਂ ਦੇ ਦੁੱਧ ਨੂੰ ਪਾਰਟੀ ਡ੍ਰਿੰਕ ਦੇ ਤੌਰ 'ਤੇ ਵਰਤੋਂ ਕਰਨ 'ਤੇ ਜ਼ੋਰ ਦਿੰਦੇ ਹਨ। ਉਨ੍ਹਾਂ ਨੇ ਗਾਂ ਦੇ ਦੁੱਧ ਦੀ ਸਭ ਤੋਂ ਵੱਡੀ ਪਾਰਟੀ ਦੇ ਆਯੋਜਨ ਦਾ ਵਿਸ਼ਵ ਰਿਕਾਰਡ ਵੀ ਸੈੱਟ ਕੀਤਾ ਹੈ।"

Iqbalkaur

This news is Content Editor Iqbalkaur