‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਸਿੰਘੂ ਸਰਹੱਦ ਤੋਂ ਸ਼ੁਰੂ ਹੋਈ ਕਿਸਾਨਾਂ ਦੀ ‘ਟਰੈਕਟਰ ਪਰੇਡ’

01/26/2021 10:33:46 AM

ਨਵੀਂ ਦਿੱਲੀ— ਕਿਸਾਨ ਅੰਦੋਲਨ ਦਾ ਅੱਜ 62ਵਾਂ ਦਿਨ ਹੈ। ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਅੱਜ ਯਾਨੀ ਕਿ ਮੰਗਲਵਾਰ ਨੂੰ ਦਿੱਲੀ ’ਚ ਟਰੈਕਟਰ ਪਰੇਡ ਕੱਢੀ ਜਾ ਰਹੀ ਹੈ। ਟਰੈਕਟਰਾਂ ਨਾਲ ਸਿੰਘੂ ਸਰਹੱਦ ਤੋਂ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਕਿਸਾਨਾਂ ਦੀ ਟਰੈਕਟਰ ਪਰੇਡ ਸ਼ੁਰੂ ਹੋਈ। ਦਿੱਲੀ ’ਚ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦ ’ਤੇ ਕਿਸਾਨ ਗਣਤੰਤਰ ਪਰੇਡ ਦੇ ਮੱਦੇਨਜ਼ਰ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਗਏ ਹਨ।

ਦੱਸ ਦੇਈਏ ਕਿ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 62 ਦਿਨਾਂ ਤੋਂ ਡਟੇ ਹੋਏ ਹਨ। ਕਿਸਾਨਾਂ ਵਲੋਂ ਅੱਜ ਦਿੱਲੀ ’ਚ ਟਰੈਕਟਰ ਪਰੇਡ ਕੱਢ ਕੇ ਇਤਿਹਾਸ ਰਚਿਆ ਜਾਵੇਗਾ, ਜਿਸ ਨੂੰ ਪੂਰੀ ਵੇਖੇਗੀ। ਕਿਸਾਨਾਂ ਵਲੋਂ ਕਿਹਾ ਗਿਆ ਕਿ ਅਜਿਹੀ ਪਰੇਡ ਪਹਿਲਾਂ ਕਦੇ ਨਹੀਂ ਹੋਣੀ ਅਤੇ ਇਸ ਪਰੇਡ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਤਾ ਲੱਗੇਗਾ ਕਿ ਕਿਸਾਨਾਂ ’ਚ ਕਿੰਨੀ ਤਾਕਤ ਹੈ। 

ਵੱਡੀ ਗਿਣਤੀ ’ਚ ਟਰੈਕਟਰਾਂ ਦਾ ਕਾਫ਼ਲ ਦਿੱਲੀ ਵੱਲ ਵੱਧ ਰਿਹਾ ਹੈ ਅਤੇ ਇਸ ਦੌਰਾਨ ਕਿਸਾਨਾਂ ’ਚ ਜੈਕਾਰਿਆਂ ਦੀ ਗੂੰਜ ਅਤੇ ਉਤਸ਼ਾਹ ਸਾਫ਼ ਵੇਖਣ ਨੂੰ ਮਿਲਿਆ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜੰਗ ਜਿੱਤਣ ਆਏ ਹਨ ਅਤੇ ਜੰਗ ਜਿੱਤ ਕੇ ਹੀ ਜਾਣਗੇ। 

ਦੱਸ ਦੇਈਏ ਕਿ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 62 ਦਿਨਾਂ ਤੋਂ ਡਟੇ ਹੋਏ ਹਨ। ਕਿਸਾਨਾਂ ਵਲੋਂ ਅੱਜ ਦਿੱਲੀ ’ਚ ਟਰੈਕਟਰ ਪਰੇਡ ਕੱਢ ਕੇ ਇਤਿਹਾਸ ਰਚਿਆ ਜਾਵੇਗਾ, ਜਿਸ ਨੂੰ ਪੂਰੀ ਵੇਖੇਗੀ। ਕਿਸਾਨਾਂ ਵਲੋਂ ਕਿਹਾ ਗਿਆ ਕਿ ਅਜਿਹੀ ਪਰੇਡ ਪਹਿਲਾਂ ਕਦੇ ਨਹੀਂ ਹੋਣੀ ਅਤੇ ਇਸ ਪਰੇਡ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਤਾ ਲੱਗੇਗਾ ਕਿ ਕਿਸਾਨਾਂ ’ਚ ਕਿੰਨੀ ਤਾਕਤ ਹੈ। 

Tanu

This news is Content Editor Tanu