ਮ੍ਰਿਤਕ ਹਰਿਆਣਵੀ ਗਾਇਕਾ ਦੇ ਭਰਾ ਨੇ ਫਰੋਲਿਆ ਦੁੱਖ, ਕਿਹਾ- ਯਕੀਨ ਨਹੀਂ ਹੁੰਦਾ

05/25/2022 5:48:07 PM

ਨਵੀਂ ਦਿੱਲੀ (ਭਾਸ਼ਾ)– ਹਰਿਆਣਵੀ ਗਾਇਕਾ ਸੰਗੀਤਾ ਦੀ ਲਾਸ਼ ਮਿਲਣ ਦੀ ਪੁਲਸ ਵਲੋਂ ਪੁਸ਼ਟੀ ਕੀਤੇ ਜਾਣ ਮਗਰੋਂ ਉਸ ਦੇ ਭਰਾ ਕਪਿਲ ਦਾ ਬਿਆਨ ਸਾਹਮਣੇ ਆਇਆ ਹੈ। ਭਰਾ ਕਪਿਲ ਨੇ ਕਿਹਾ ਕਿ ਅੱਜ ਉਸ ਦੀ ਭੈਣ 29 ਸਾਲ ਦੀ ਹੋ ਜਾਂਦੀ ਅਤੇ ਉਸ ਨੂੰ ਇਸ ਗੱਲ ’ਤੇ ਯਕੀਨ ਨਹੀਂ ਹੋ ਰਿਹਾ ਹੈ ਕਿ ਉਹ ਹੁਣ ਉਨ੍ਹਾਂ ਨਾਲ ਨਹੀਂ ਹੈ। ਸੰਗੀਤਾ ਉਰਫ ਦਿਵਿਯਾ 11 ਮਈ ਤੋਂ ਲਾਪਤਾ ਸੀ। ਪੁਲਸ ਨੂੰ ਉਸ ਦੀ ਲਾਸ਼ ਹਰਿਆਣਾ ਦੇ ਮਹਮ ਤੋਂ ਐਤਵਾਰ ਨੂੰ ਮਿਲੀ ਅਤੇ ਉਸ ਦੇ ਕਤਲ ਦੇ ਦੋਸ਼ ’ਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਤਲ ਤੋਂ ਬਾਅਦ ਲਾਸ਼ ਨੂੰ ਮਹਮ ’ਚ ਦਫ਼ਨਾ ਦਿੱਤਾ ਗਿਆ ਸੀ।

ਸੰਗੀਤਾ ਦਾ ਪਰਿਵਾਰ ਦਿੱਲੀ ਦੇ ਜਾਫਰਪੁਰ ਕਲਾਂ ਇਲਾਕੇ ’ਚ ਰਹਿੰਦਾ ਹੈ ਅਤੇ ਉਨ੍ਹਾਂ ਨੇ ਉਸ ਦੇ ਲਾਪਤਾ ਹੋਣ ਬਾਰੇ ਪੁਲਸ ਨੂੰ 14 ਮਈ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਕਪਿਲ ਨੇ ਆਪਣੀ ਭੈਣ ਨੂੰ ਯਾਦ ਕਰਦੇ ਹੋਏ ਕਿਹਾ ਕਿ ਸੰਗੀਤਾ ਦੇ ਜਨਮ ਦਿਨ ’ਤੇ ਸਵੇਰ ਤੋਂ ਤਿਆਰੀਆਂ ਸ਼ੁਰੂ ਜਾਂਦੀਆਂ ਸਨ ਅਤੇ ਘਰ ’ਚ ਰੌਣਕ ਰਹਿੰਦੀ ਸੀ। ਗਾਇਕਾ ਦੇ ਪਰਿਵਾਰ ਦੇ ਇਕ ਹੋਰ ਮੈਂਬਰ ਨੇ ਕਿਹਾ ਕਿ ਉਹ ਇਕ ਉਤਸ਼ਾਹੀ ਬੱਚੇ ਵਾਂਗ ਆਪਣੇ ਬੱਚੇ ਵਾਂਗ ਆਪਣੇ ਜਨਮ ਦਿਨ ਤੋਂ ਕੁਝ ਦਿਨ ਪਹਿਲਾਂ ਹੀ ਇਸ ਦੀਆਂ ਤਿਆਰੀਆਂ ’ਚ ਜੁੱਟ ਜਾਂਦੀ ਸੀ।ਭਰਾ ਕਪਿਲ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮਿਲ ਕੇ ਆਪਣਾ ਜਨਮ ਦਿਨ ਮਨਾਉਣਾ ਪਸੰਦ ਸੀ। ਉਸ ਨੂੰ ਕੇਕ ਕੱਟਣਾ ਪਸੰਦ ਸੀ। ਅਸੀਂ ਕਦੇ ਸੋਚਿਆ ਨਹੀਂ ਸੀ ਕਿ ਸਾਡੀ ਭੈਣ ਨਾਲ ਅਜਿਹਾ ਕੁਝ ਹੋਵੇਗਾ। ਪਰਿਵਾਰ ਦੇ ਸਾਰੇ ਮੈਂਬਰ ਅੰਦਰੋਂ ਟੁੱਟ ਗਏ ਹਨ। ਮੈਂ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਹਾਂ।

ਕਪਿਲ ਨੇ ਅੱਗੇ ਦੱਸਿਆ ਕਿ ਸੰਗੀਤ ਦੀ ਮੌਤ ਦੀ ਖ਼ਬਰ ਸੁਣਨ ਮਗਰੋਂ ਮਾਂ ਲਗਾਤਾਰ ਰੋ ਰਹੀ ਹੈ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਜਾਂਚ ਦੌਰਾਨ ਦੋ ਦੋਸ਼ੀਆਂ ਰਵੀ ਅਤੇ ਅਨਿਲ ਨੂੰ ਸ਼ਨੀਵਾਰ ਨੂੰ ਮਹਮ ’ਚ ਗ੍ਰਿਫਤਾਰ ਕੀਤਾ ਗਿਆ ਸੀ। ਦੋਹਾਂ ਦੋਸ਼ੀਆਂ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਗਾਇਕਾ ਦੇ ਕਤਲ ਦੀ ਸਾਜਿਸ਼ ਰਚੀ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਨੇ ਸੰਗੀਤ ਵੀਡੀਓ ਬਣਾਉਣ ਦੇ ਬਹਾਨੇ ਗਾਇਕਾ ਨਾਲ ਸੰਪਰਕ ਕੀਤਾ ਸੀ। ਇਕ ਵਿਅਕਤੀ ਦਿੱਲੀ ਤੋਂ ਉਸ ਨੂੰ ਆਪਣੇ ਨਾਲ ਲੈ ਕੇ ਗਿਆ, ਉਸ ਨੂੰ ਨਸ਼ੀਲਾ ਪਦਾਰਥ ਦਿੱਤਾ ਗਿਆ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ।
 

Tanu

This news is Content Editor Tanu