...ਜਦੋਂ ਸਹੁੰ ਚੁੱਕਣ ਦੌਰਾਨ ਆਪਣਾ ਨਾਂ ਲੈਣਾ ਭੁੱਲੇ ਹੰਸ ਰਾਜ ਹੰਸ

06/18/2019 11:06:48 AM

ਨਵੀਂ ਦਿੱਲੀ— ਸੋਮਵਾਰ (17 ਜੂਨ) ਨੂੰ 17ਵੀਂ ਲੋਕ ਸਭਾ ਦਾ ਸੰਸਦ ਸੈਸ਼ਨ ਸ਼ੁਰੂ ਹੋ ਗਿਆ ਹੈ, ਜੋ ਕਿ 26 ਜੁਲਾਈ ਤਕ ਚਲੇਗਾ। ਪਹਿਲੇ ਦਿਨ ਲੋਕ ਸਭਾ ਮੈਂਬਰਾਂ ਨੇ ਸਦਨ ਦੀ ਸਹੁੰ ਚੁੱਕੀ। ਸੰਸਦ ਭਵਨ ਵਿਚ ਦਿੱਲੀ ਦੇ ਨਵੇਂ ਚੁਣੇ 7 ਸੰਸਦ ਮੈਂਬਰ ਵੀ ਸ਼ਾਮਲ ਸਨ, ਜਿਨ੍ਹਾਂ ਨੇ ਲੋਕ ਸਭਾ ਮੈਂਬਰਾਂ ਵਜੋਂ ਸਹੁੰ ਚੁੱਕੀ। ਦਿੱਲੀ ਦੀ ਉੱਤਰੀ-ਪੱਛਮੀ ਸੀਟ ਤੋਂ ਸੂਫੀ ਗਾਇਕ ਹੰਸ ਰਾਜ ਹੰਸ ਪਹਿਲੀ ਵਾਰ ਸੰਸਦ ਪੁੱਜੇ। ਜਦੋਂ ਹੰਸ ਰਾਜ ਹੰਸ ਸਹੁੰ ਚੁੱਕਣ ਪੁੱਜੇ ਤਾਂ ਉਨ੍ਹਾਂ ਨੇ ਸਹੁੰ ਦਾ ਬਣਿਆ ਬਣਾਇਆ ਰੂਪ ਹੀ ਪੜ੍ਹਨਾ ਸ਼ੁਰੂ ਕਰ ਦਿੱਤਾ ਅਤੇ ਉਹ ਆਪਣਾ ਨਾਂ ਲੈਣਾ ਹੀ ਭੁੱਲ ਗਏ। 

ਨਾਂ ਨਾ ਲੈਣ ਕਾਰਨ ਸੱਤਾ ਪੱਖ ਦੇ ਮੈਂਬਰਾਂ ਨੇ ਹੰਸ ਨੂੰ ਉਨ੍ਹਾਂ ਦੀ ਭੁੱਲ ਦਾ ਅਹਿਸਾਸ ਕਰਵਾਇਆ, ਜਿਸ ਤੋਂ ਬਾਅਦ ਹੰਸ ਰਾਜ ਹੰਸ ਨੇ ਆਪਣਾ ਨਾਂ ਲੈ ਕੇ ਮੁੜ ਹਿੰਦੀ 'ਚ ਸਹੁੰ ਚੁੱਕੀ। ਹੰਸ ਤੋਂ ਇਲਾਵਾ ਦਿੱਲੀ ਦੇ ਬਾਕੀ ਦੇ 6 ਸੰਸਦ ਮੈਂਬਰਾਂ ਡਾ. ਹਰਸ਼ਵਰਧਨ, ਮੀਨਾਕਸ਼ੀ ਲੇਖੀ ਅਤੇ ਰਮੇਸ਼ ਵਿਧੂੜੀ ਨੇ ਸੰਸਕ੍ਰਿਤ 'ਚ ਸਹੁੰ ਚੱਕੀ। ਪੱਛਮੀ ਦਿੱਲੀ ਤੋਂ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਹਿੰਦੀ 'ਚ ਸਹੁੰ ਚੁੱਕੀ। ਉਨ੍ਹਾਂ ਨੇ ਲੋਕ ਸਭਾ ਜਨਰਲ ਸਕੱਤਰ ਵਲੋਂ ਦਿੱਤੇ ਗਏੇ ਕਾਗਜ਼ ਤੋਂ ਪੜ੍ਹੇ ਬਿਨਾਂ ਹੀ ਹਿੰਦੀ 'ਚ ਸਹੁੰ ਚੁੱਕੀ ਅਤੇ 'ਜਯ ਹਿੰਦ' ਨਾਲ ਸਹੁੰ ਨੂੰ ਖਤਮ ਕੀਤਾ। ਉੱਥੇ ਹੀ ਸੰਸਦ ਵਿਚ ਮੁੜ ਜਿੱਤ ਕੇ ਪੁੱਜੇ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਵੀ ਹਿੰਦੀ 'ਚ ਸਹੁੰ ਚੁੱਕੀ ਅਤੇ ਕ੍ਰਿਕਟਰ ਗੌਤਮ ਗੰਭੀਰ ਨੇ ਅੰਗਰੇਜ਼ੀ 'ਚ ਸਹੁੰ ਚੁੱਕੀ।

Tanu

This news is Content Editor Tanu