ਪੀ.ਐੱਮ. ਮੋਦੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

11/14/2018 1:00:53 PM

ਸਿੰਗਾਪੁਰ/ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਵਿੱਤੀ ਤਕਨਾਲੋਜੀ ਵਿਚ ਤਾਲਮੇਲ ਅਤੇ ਖੇਤਰੀ ਆਰਥਿਕ ਏਕੀਕਰਨ ਸਮੇਤ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ। ਮੋਦੀ ਨੇ ਪੂਰਬੀ ਏਸ਼ੀਆ ਸਿਖਰ ਸੰਮੇਲਨ ਤੋਂ ਵੱਖ ਲੀ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰਬੀ ਏਸ਼ੀਆ ਸਿਖਰ ਸੰਮੇਲਨ ਤੋਂ ਵੱਖ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨਾਲ ਮੁਲਾਕਾਤ ਕੀਤੀ। ਦੋਹਾਂ ਵਿਚਕਾਰ ਵਿੱਤੀ ਤਕਨਾਲੋਜੀ ਵਿਚ ਤਾਲਮੇਲ, ਵਿਸਤ੍ਰਿਤ ਸੰਪਰਕ ਅਤੇ ਖੇਤਰੀ ਆਰਥਿਕ ਏਕੀਕਰਨ 'ਤੇ ਗੱਲਬਾਤ ਹੋਈ।'' 

 

ਇੱਥੇ ਮੋਦੀ ਨੇ ਪਹਿਲਾਂ ਫਿਨਟੇਕ ਫੈਸਟੀਵਲ ਨੂੰ ਸੰਬੋਧਿਤ ਕੀਤਾ। ਇਹ ਫੈਸਟੀਵਲ ਵਿੱਤੀ ਤਕਨਾਲੋਜੀ 'ਤੇ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸਾਲ 2016 ਵਿਚ ਹੋਈ ਸੀ। ਇਹ ਇਸ ਦਾ ਤੀਜਾ ਸਾਲਾਨਾ ਆਯੋਜਨ ਹੈ। ਪ੍ਰਧਾਨ ਮੰਤਰੀ ਮੋਦੀ ਇਸ ਫੈਸਟੀਵਲ ਨੂੰ ਸੰਬੋਧਿਤ ਕਰਨ ਵਾਲੇ ਵਿਸ਼ਵ ਪੱਧਰ ਦੇ ਪਹਿਲੇ ਨੇਤਾ ਹਨ।

Vandana

This news is Content Editor Vandana